ਯੂਰਪੀ ਯੂਨੀਅਨ ‘ਚ ਪਹਿਲੀ ਵਾਰ ਉੱਠਿਆ ਕਸ਼ਮੀਰ ਮੁੱਦਾ, ਕਿਹਾ ਸ਼ਾਂਤੀ ਨਾਲ ਹੱਲ ਕਰਨ ਦੋਵੇਂ ਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 11 ਸਾਲਾ 'ਚ ਪਹਿਲੀ ਵਾਰ ਯੂਰਪੀ ਯੂਨੀਅਨ 'ਚ ਕਸ਼ਮੀਰ ਮੁੱਦੇ 'ਤੇ ਚਰਚਾ ਕੀਤੀ ਗਈ...

EU

ਨਵੀਂ ਦਿੱਲੀ: ਪਿਛਲੇ 11 ਸਾਲਾ 'ਚ ਪਹਿਲੀ ਵਾਰ ਯੂਰਪੀ ਯੂਨੀਅਨ 'ਚ ਕਸ਼ਮੀਰ ਮੁੱਦੇ 'ਤੇ ਚਰਚਾ ਕੀਤੀ ਗਈ। ਇਸ ਮਾਮਲੇ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ EU ਸੰਸਦ ਨੇ ਭਾਰਤ-ਪਾਕਿਸਤਾਨ ਨੂੰ ਸਿੱਧੇ ਤੌਰ 'ਤੇ ਗੱਲਬਾਤ ਕਰਨ ਲਈ ਕਿਹਾ। ਯੂਰਪੀ ਯੂਨੀਅਨ ਸੰਸਦ ਨੇ ਅੱਜ ਘਾਟੀ 'ਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਤੇ ਕਸ਼ਮੀਰ ਮੁੱਦੇ 'ਤੇ ਚਰਚਾ ਕੀਤੀ।

ਇਸ ਤੋਂ ਪਹਿਲਾਂ 2008 'ਚ ਇੱਥੇ ਕਸ਼ਮੀਰ ਦਾ ਮੁੱਦਾ ਉੱਠਿਆ ਸੀ। ਸਿਆਸੀ ਮਾਮਲਿਆਂ 'ਤੇ ਚਰਚਾ ਲਈ ਮਹੱਤਵਪੂਰਨ ਮੰਚ ਯੂਰਪੀ ਯੂਨੀਅਨ ਨੇ ਭਾਰਤ ਵੱਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੇ ਇਸ ਤੋਂ ਬਾਅਦ ਇੱਥੇ ਦੇ ਹਾਲਾਤ 'ਤੇ ਚਰਚਾ ਕੀਤੀ। ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਕਈ ਵਾਰ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਅਨੁਮਾਨ ਹੈ ਕਿ ਇਸ 'ਤੇ ਇਮਰਾਨ ਖ਼ਾਨ ਜੇਨੇਵਾ 'ਚ 9 ਸਤੰਬਰ ਤੋਂ 27 ਸਤੰਬਰ ਤਕ ਚੱਲਣ ਵਾਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ 42ਵੀਂ ਬੈਠਕ 'ਚ ਪਾਕਿਸਤਾਨ ਪ੍ਰਸਤਾਵ ਪਾਸ ਕਰਵਾ ਸਕਦਾ ਹੈ। ਦੱਸ ਦੇਈਏ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਬਰਕਰਾਰ ਹੈ।