ਨਹੀਂ ਰੁਕ ਰਹੀਆਂ ਧਾਰਮਿਕ ਥਾਵਾਂ 'ਤੇ ਮੰਦਭਾਗੀਆਂ ਘਟਨਾਵਾਂ, ਗਿਰਜਾਘਰ 'ਚ ਬੰਦੂਕਧਾਰੀਆਂ ਦੇ ਹਮਲੇ 'ਚ 2 ਦੀ ਮੌਤ
ਇਹ ਚਰਚ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਤੋਂ 105 ਕਿਲੋਮੀਟਰ ਦੂਰ ਕੋਗੀ ਰਾਜ ਦੇ ਲੋਕੋਜਾ ਖੇਤਰ ਵਿੱਚ ਸਥਿਤ ਹੈ।
Gunmen attack Nigerian church during service, killing 2
ਅਬੂਜਾ - ਉੱਤਰੀ-ਮੱਧ ਨਾਈਜੀਰੀਆ ਵਿੱਚ ਇੱਕ ਚਰਚ ਵਿੱਚ ਪ੍ਰਾਰਥਨਾ ਦੌਰਾਨ ਬੰਦੂਕਧਾਰੀਆਂ ਨੇ ਹਮਲਾ ਕਰਕੇ ਇੱਕ ਔਰਤ ਅਤੇ ਉਸ ਦੀ ਜਵਾਨ ਧੀ ਦੀ ਹੱਤਿਆ ਕਰ ਦਿੱਤੀ।ਕੋਗੀ ਰਾਜ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਜੈਰੀ ਓਮੋਦਾਰਾ ਨੇ ਕਿਹਾ ਕਿ ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਸੇਲੇਸਟੀਅਲ ਚਰਚ ਪਹੁੰਚੇ, ਅਤੇ ਉਨ੍ਹਾਂ ਦੇ ਹਮਲੇ 'ਚ ਦੋ ਲੋਕਾਂ ਦੀ ਮੌਤ ਹੋ ਗਈ।
ਇਹ ਚਰਚ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਤੋਂ 105 ਕਿਲੋਮੀਟਰ ਦੂਰ ਕੋਗੀ ਰਾਜ ਦੇ ਲੋਕੋਜਾ ਖੇਤਰ ਵਿੱਚ ਸਥਿਤ ਹੈ। ਇਸ ਸਾਲ ਹੁਣ ਤੱਕ ਨਾਈਜੀਰੀਆ 'ਚ ਚਰਚਾਂ ਜਾਂ ਮਸਜਿਦਾਂ 'ਤੇ ਹਮਲਿਆਂ ਦੇ ਘੱਟੋ-ਘੱਟ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ। ਜੂਨ ਵਿੱਚ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ 40 ਲੋਕ ਮਾਰੇ ਗਏ ਸਨ।