ਯੂਕਰੇਨ ਸਰਹੱਦ ਨੇੜੇ ਯੇਸਕ 'ਚ ਇਮਾਰਤ ਨਾਲ ਟਕਰਾਇਆ ਰੂਸੀ ਲੜਾਕੂ ਜਹਾਜ਼

ਏਜੰਸੀ

ਖ਼ਬਰਾਂ, ਕੌਮਾਂਤਰੀ

3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਅਤੇ 19 ਹੋਰ ਜ਼ਖ਼ਮੀ

Russian fighter jet crashes into building

ਯੇਸਕ : ਦੱਖਣੀ ਰੂਸ ਦੇ ਯੇਸਕ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਰੂਸੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਇਹ ਲੜਾਕੂ ਜਹਾਜ਼ ਇੱਕ ਨੌਂ ਮੰਜ਼ਿਲਾ ਇਮਾਰਤ ਨਾਲ ਟਕਰਾਉਣ ਮਗਰੋਂ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਰੂਸੀ ਬੰਬਾਰ Su-34 ਦੋ ਇੰਜਣ ਵਾਲਾ ਸੁਪਰਸੋਨਿਕ ਬੰਬਾਰੀ ਵਾਲਾ ਜਹਾਜ਼ ਹੈ। ਇਸ ਦੀ ਵਰਤੋਂ ਪਰਮਾਣੂ ਹਥਿਆਰਾਂ 'ਤੇ ਹਮਲਾ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

ਇਹ ਤੇਜ਼ ਰਫ਼ਤਾਰ ਨਾਲ ਲੰਬੀ ਦੂਰੀ ਤੈਅ ਕਰਕੇ ਹਮਲਾ ਕਰਨ ਵਿਚ ਸਮਰੱਥ ਹੈ। ਇਸ ਲਈ ਇਹ ਜਹਾਜ਼ ਆਮ ਲੜਾਕੂ ਜਹਾਜ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਈਂਧਨ ਨਾਲ ਭਰਿਆ ਹੁੰਦਾ ਹੈ। ਇਸ ਨੂੰ ਰੂਸੀ ਹਵਾਈ ਸੈਨਾ ਦੇ ਸਭ ਤੋਂ ਵਧੀਆ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਯੂਕ੍ਰੇਨ ਯੁੱਧ ਦੌਰਾਨ ਰੂਸੀ ਲੜਾਕੂ ਜਹਾਜ਼ਾਂ ਦੇ ਜੰਗ ਦੇ ਮੈਦਾਨ ਤੋਂ ਕ੍ਰੈਸ਼ ਹੋਣ ਦੀ ਇਹ ਦਸਵੀਂ ਘਟਨਾ ਹੈ। ਜਾਣਕਾਰੀ ਅਨੁਸਾਰ 13 ਲਾਸ਼ਾਂ ਬਰਾਮਦ ਕੀਤੇ ਜਾਣ ਦੀ ਪੁਸ਼ਟੀ ਹੋਈ ਕੀਤੀ ਗਈ ਹੈ ਅਤੇ ਬਾਕੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿਚੋਂ 68 ਲੋਕਾਂ ਨੂੰ ਬਚਾਇਆ ਗਿਆ ਹੈ।