ਬ੍ਰਿਟੇਨ ਨੇ 5 ਕਰੋੜ ਤੋਂ ਵੱਧ ਦੀ ਕੀਮਤ ਵਾਲੀ ਭਾਰਤੀ ਪੇਟਿੰਗ ਨੂੰ ਵੇਚਣ 'ਤੇ ਲਗਾਈ ਰੋਕ
ਗੁਲੈਰ ਦੇ ਨੈਨਸੁਖ ( 1710-1778) ਦੀ ਇਸ ਪੇਟਿੰਗ ਵਿਚ ਮੱਧ ਭਾਰਤ ਦੇ ਰਵਾਇਤੀ ਸੰਗੀਤ ਨੂੰ ਪੇਸ਼ ਕੀਤਾ ਗਿਆ ਹੈ।
ਲਡੰਨ , ( ਪੀਟੀਆਈ ) : ਬ੍ਰਿਟੇਨ ਦੇ ਕਲਾ ਮੰਤਰੀ ਨੇ 18ਵੀਂ ਸਦੀ ਦੀ ਇਕ ਭਾਰਤੀ ਪੇਟਿੰਗ ਨੂੰ ਦੇਸ਼ ਤੋਂ ਬਾਹਰ ਲੈ ਜਾਣ ਤੇ ਅਗਲੇ ਸਾਲ 15 ਫਰਵਰੀ ਤੱਕ ਪਾਬੰਦੀ ਲਗਾ ਦਿਤੀ ਹੈ। ਪੰਜ ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੀ ਇਸ ਪੇਟਿੰਗ ਨੂੰ ਖਰੀਦਣ ਦੇ ਸਬੰਧ ਵਿਚ ਜੇਕਰ ਕੋਈ ਇੱਛੁਕ ਹੈ ਤਾਂ ਇਸ ਮਿਆਦ ਨੂੰ 15 ਮਈ ਤੱਕ ਵਧਾਇਆ ਜਾ ਸਕਦਾ ਹੈ। ਦੱਸ ਦਈਏ ਕਿ ਗੁਲੈਰ ਦੇ ਨੈਨਸੁਖ ( 1710-1778) ਦੀ ਇਸ ਪੇਟਿੰਗ ਵਿਚ ਮੱਧ ਭਾਰਤ ਦੇ ਰਵਾਇਤੀ ਸੰਗੀਤ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿਚ ਛੱਤ ਤੇ ਬੈਠੇ ਸੱਤ ਪਿੰਡਾਂ ਦੇ ਵੱਖ-ਵੱਖ ਸੰਗੀਤਕਾਰ ਤੁਰਹੀ ਵਜਾਉਂਦੇ ਦਿਖਾਈ ਦੇ ਰਹੇ ਹਨ।
ਨੈਨਸੁਖ ਦੀ ਗਿਣਤੀ ਛੋਟੀ ਪੇਟਿੰਗ ਦੀ ਇਕ ਮੁਖ ਅਤੇ ਲੋਕਪ੍ਰਸਿੱਧ ਸ਼ੈਲੀ ਪਹਾਰੀ ਅੰਦੋਲਨ ਦੇ ਮੁਖ ਕਲਾਕਾਰਾਂ ਵਿਚ ਹੁੰਦੀ ਹੈ। ਬ੍ਰਿਟੇਨ ਦੇ ਕਲਾ, ਵਿਰਸੇ ਅਤੇ ਸੈਰ-ਸਪਾਟਾ ਮੰਤਰਾਲਾ ਮੰਤਰੀ ਮਾਈਕਲ ਐਲਿਸ ਨੇ ਆਸ ਪ੍ਰਗਟ ਕੀਤੀ ਹੈ ਕਿ ਇਸ ਪੇਟਿੰਗ ਨੂੰ ਬ੍ਰਿਟੇਨ ਦਾ ਹੀ ਕੋਈ ਅਜ਼ਾਇਬ ਘਰ ਖਰੀਦ ਲਵੇਗਾ। ਉਨ੍ਹਾਂ ਕਿਹਾ ਕਿ ਨੈਨਸੁਖ ਦੀ ਕਲਾ ਨੇ ਦੁਨੀਆ ਭਰ ਨੂੰ ਪ੍ਰਭਾਵਿਤ ਕੀਤਾ ਹੈ। ਜਿਥੇ ਤੱਕ ਇਸ ਪੇਟਿੰਗ ਦੀ ਗੱਲ ਹੈ ਤਾਂ ਇਹ ਉਨ੍ਹਾਂ ਦੇ ਕੰਮ ਦੀ ਸ਼ਾਨਦਾਰ ਖ਼ੂਬਸੁਰਤੀ ਨੂੰ ਦਰਸਾਉਂਦਾ ਹੈ। ਨੈਨਸੁਖ ਦੀਆਂ ਕੁਝ ਹੋਰ ਪੇਟਿੰਗਾਂ ਨੂੰ ਵਿਕਟੋਰੀਆ, ਅਲਬਰਟ ਅਤੇ ਬ੍ਰਿਟਿਸ਼ ਅਜ਼ਾਇਬ ਘਰ ਵਿਚ ਪ੍ਰਦਰਸ਼ਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਨਾ ਸਿਰਫ ਇਸ ਦੀ ਸੁੰਦਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਗੋਂ ਭਾਰਤੀ ਕਲਾ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਕਲਾ ਅਤੇ ਇਤਿਹਾਸ ਤੇ ਹੋਰ ਖੋਜ ਕਰਨ ਲਈ ਇਸ ਪੇਟਿੰਗ ਨੂੰ ਬ੍ਰਿਟੇਨ ਵਿਚ ਰੱਖਿਆ ਜਾਣਾ ਜ਼ਰੂਰੀ ਹੈ। ਐਲਿਸ ਨੇ ਕਿਹਕਾ ਕਿ ਇਹ ਛੋਟੀ ਪੇਟਿੰਗ ਭਾਰਤ ਦੀ ਕਲਾ ਦਾ ਦੁਰਲੱਭ ਉਦਾਹਰਣ ਹੈ। ਇਸ ਦੀ ਕਲਾ ਤੋਂ ਹੀ ਪ੍ਰਭਾਵਿਤ ਹੋ ਕੇ ਸੱਭ ਤੋਂ ਪਹਿਲੀ ਵਾਰ ਪ੍ਰਸਿੱਧ ਚਿੱਤਰਕਾਰ ਵਿਲਫਰੇਡ ਨਿਕੋਲਸਨ ਨੇ ਖਰੀਦਿਆ ਸੀ। ਦੱਸ ਦਈਏ ਕਿ ਦੁਨੀਆ ਦੀਆਂ ਮਸ਼ਹੂਰ ਪ੍ਰਦਰਸ਼ਨੀਆਂ ਵਿਚ ਨਿਕੋਲਸਨ ਦੀਆਂ ਪੇਟਿੰਗਾਂ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ।