ਕਿਸ ਨੇ ਕੀਤਾ ਖਸ਼ੋਗੀ ਦਾ ਕਤਲ, ਟਰੰਪ ਕਰਨਗੇ ਕਾਤਲ ਦਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਅਗਲੇ ਹਫਤੇ ਦੇ ਸ਼ੁਰੂ ਤੱਕ ਆਖਰੀ ਨਤੀਜੇ

Donald Trump

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਅਗਲੇ ਹਫਤੇ ਦੇ ਸ਼ੁਰੂ ਤੱਕ ਆਖਰੀ ਨਤੀਜੇ ਤੱਕ ਪਹੁੰਚ ਜਾਵੇਗਾ। ਟਰੰਪ ਦਾ ਇਹ ਬਿਆਨ ਸੀ.ਆਈ.ਏ. ਦੀ ਉਸ ਰਿਪੋਰਟ ਦੇ ਬਾਅਦ ਆਇਆ ਹੈ ਜਿਸ ਵਿਚ ਖਸ਼ੋਗੀ ਦੀ ਹੱਤਿਆ ਲਈ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਸੀਆਈ ਏ ਦੇ ਮੁਤਾਬਕ ਸਾਊਦੀ ਸਰਕਾਰ ਦੇ 15 ਏਜੰਟ ਸਰਕਾਰੀ ਏਅਰ ਕ੍ਰਾਫਟ ਤੋਂ ਇਸਤਾਂਬੁਲ ਗਏ ਸੀ ਜਿੱਥੇ ਸਾਊਦੀ ਕੌਂਸਲੇਟ 'ਚ ਖਸ਼ੋਗੀ ਦੀ ਹੱਤਿਆ ਨੂੰ ਅੰਜਾਮ ਦਿਤਾ ਗਿਆ ਸੀ। ਦੱਸ ਦਈਏ ਕਿ ਸਾਊਦੀ ਅਰਬ 2 ਅਕਤੂਬਰ ਨੂੰ ਹੋਈ ਇਸ ਹੱਤਿਆ 'ਤੇ ਬਾਰ-ਬਾਰ ਅਪਣਾ ਰਵੱਈਆ ਬਦਲਦਾ ਰਿਹਾ ਹੈ। ਪਹਿਲਾਂ ਉਸ ਨੇ ਬਾਗੀ ਪੱਤਰਕਾਰ ਦੇ ਬਾਰੇ ਵਿਚ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿਤਾ ਅਤੇ ਬਾਅਦ ਵਿਚ ਇਹ ਮੰਨਿਆ ਕਿ ਇਕ ਬਹਿਸ ਦੇ ਗੰਭੀਰ ਰੂਪ ਲੈਣ ਕਾਰਨ ਖਸ਼ੋਗੀ ਦੀ ਹੱਤਿਆ ਹੋਈ। 

ਇਸ ਹਫਤੇ ਸਾਊਦੀ ਅਰਬ ਦੇ ਇਕ ਵਕੀਲ ਨੇ ਇਸ ਬੇਰਹਿਮ ਕਤਲਕਾਂਡ ਵਿਚ ਵਲੀ ਅਹਿਦ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਕੈਲੀਫੋਰਨੀਆ ਸਥਿਤ ਮਾਲਿਬ ਦੇ ਜੰਗਲ ਵਿਚ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਟਰੰਪ ਨੇ ਕਿਹਾ ਕਿ ''ਸਾਨੂੰ ਅਗਲੇ ਦੋ ਦਿਨਾਂ ਵਿਚ ਸੰਭਵ ਤੌਰ 'ਤੇ ਸੋਮਵਾਰ ਜਾਂ ਮੰਗਲਵਾਰ ਨੂੰ ਪੂਰੀ ਰਿਪੋਰਟ ਮਿਲ ਜਾਵੇਗੀ।'' 

ਦੂਜੇ ਪਾਸ ਵਿਦੇਸ਼ ਵਿਭਾਗ ਦੀ ਇਕ ਬੁਲਾਰਨ ਹੀਥਰ ਨੋਰਟ ਨੇ ਕਿਹਾ ਕਿ ਇਹ ਖਬਰਾਂ ਗਲਤ ਹਨ ਕਿ ਅਮਰੀਕਾ ਇਸ ਮਾਮਲੇ ਵਿਚ ਪਹਿਲਾਂ ਹੀ ਆਖਰੀ ਨਤੀਜੇ 'ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਕਿਹਾ,''ਖਸੋਗੀ ਦੀ ਹੱਤਿਆ ਦੇ ਸਬੰਧ ਵਿਚ ਹਾਲੇ ਵੀ ਕਈ ਸਵਾਲ ਹਨ ਜਿਨ੍ਹਾਂ ਦਾ ਜਵਾਬ ਨਹੀਂ ਮਿਲਿਆ ਹੈ।''