ਇਹ ਯੂਨੀਵਰਸਿਟੀ ਦਵੇਗੀ ਵਿਦਿਆਰਥੀਆਂ ਨੂੰ ਭੰਗ ਪੀਣ ਦੀ ਇਜਾਜ਼ਤ
ਕੈਨੇਡਾ ਦੀ ਬਰਤਾਨੀਆ ਕੋਲੰਬੀਆ ਯੂਨੀਵਰਸਿਟੀ ਅਪਣੇ ਕੰਪਲੈਕਸ 'ਚ ਭੰਗ ਪੀਣ ਨੂੰ ਕਾਨੂੰਨੀ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣ...
ਕੈਨੇਡਾ (ਭਾਸ਼ਾ): ਕੈਨੇਡਾ ਦੀ ਬਰਤਾਨੀਆ ਕੋਲੰਬੀਆ ਯੂਨੀਵਰਸਿਟੀ ਅਪਣੇ ਕੰਪਲੈਕਸ 'ਚ ਭੰਗ ਪੀਣ ਨੂੰ ਕਾਨੂੰਨੀ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣ ਸਕਦੀ ਹੈ ਦਰਅਸਲ ਪਿਛਲੇ ਮਹੀਨੇ ਕੈਨੇਡਾ ਵਿਚ ਭੰਗ ਰੱਖਣ ਅਤੇ ਵੇਚਣ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ ਜਿਸ ਤੋਂ ਬਾਅਦ ਯੂਨੀਵਰਸਿਟੀ ਕਮੇਟੀ ਵਲੋਂ 'ਕੰਪਲੈਕਸ ਵਿਚ ਸਿਗਰਟਨੋਸ਼ੀ' ਨਾਂ ਦਾ ਇਕ ਪ੍ਰਸਤਾਵ ਲਿਆਂਦਾ ਗਿਆ ਸੀ।
ਇਸ ਪ੍ਰਸਤਾਵ ਨੂੰ ਭਾਈਚਾਰੇ ਦੀ ਸਲਾਹ ਲਈ ਪੈਂਡਿੰਗ ਰੱਖਿਆ ਗਿਆ ਹੈ ਅਤੇ ਫਰਵਰੀ 'ਚ ਇਸ 'ਤੇ ਆਖਰੀ ਫੈਸਲਾ ਲਿਆ ਜਾ ਸਕਦਾ ਹੈ।ਮਸੌਦੇ ਦੇ ਮੁਤਾਬਕ , ਪਰਿਸਰ ਵਿਚ ਭੰਗ ਪੀਣ ਲਈ ਵਿਸ਼ੇਸ਼ ਸਥਾਨ ਵੀ ਬਣਾਇਆ ਜਾਵੇਗਾ। ਯੂਨੀਵਰਸਿਟੀ ਦੇ ਕੌਂਸਲ ਨੇ ਦੱਸਿਆ ਕਿ ਜਲਦੀ ਹੀ ਇਸ 'ਤੇ ਫੈਸਲਾ ਸਾਹਮਣੇ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੀਤੀ ਇਸ ਗੱਲ ਦਾ ਵੀ ਖਿਆਲ ਰੱਖੇਗੀ ਕਿ ਕੰਪਲੈਕਸ 'ਚ ਅਨੁਸ਼ਾਸਨ ਵੀ ਬਣਿਆ ਰਹੇ।
ਇਸ ਨੀਤੀ ਮੁਤਾਬਕ ਨਿਰਧਾਰਤ ਸਥਾਨਾਂ ਦੇ ਇਲਾਵਾ ਹੋਰ ਕਿਤੇ ਵੀ ਭੰਗ ਪੀਣ 'ਤੇ ਰੋਕ ਹੋਵੇਗੀ। ਕੰਪਲੈਕਸ 'ਚ ਉਸ ਦੀ ਖੇਤੀ ਅਤੇ ਵਿਕਰੀ 'ਤੇ ਵੀ ਪਾਬੰਦੀ ਹੋਵੇਗੀ। ਨੀਤੀ ਮੁਤਾਬਕ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਕੰਮ ਦੌਰਾਨ ਜਾਂ ਉਸ ਤੋਂ ਪਹਿਲਾਂ ਸ਼ਰਾਬ ਅਤੇ ਭੰਗ ਸਮੇਤ ਕਿਸੇ ਵੀ ਹਾਨੀਕਾਰਕ ਪਦਾਰਥ ਲੈਣ ਤੋਂ ਦੂਰ ਰਹਿਣਾ ਹੋਵੇਗਾ। ਜ਼ਿਕਰਯੋਗ ਹੈ ਕਿ ਉਰੂਗੇਏ ਤੋਂ ਬਾਅਦ ਕੈਨੇਡਾ ਨਿੱਜੀ ਤੌਰ 'ਤੇ ਭੰਗ ਰੱਖਣ ਅਤੇ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਵਾਲਾ ਦੂਜਾ ਦੇਸ ਹੈ।
ਸਰਕਾਰ ਵੱਲੋਂ ਕਰੀਬ 1.5 ਕਰੋੜ ਪਰਿਵਾਰਾਂ ਨੂੰ ਈਮੇਲ ਰਾਹੀਂ ਨਵੇਂ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਨਵੇਂ ਕਾਨੂੰਨ ਨਾਲ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਹੈ ਡਰੱਗਸ ਲੈ ਕੇ ਗੱਡੀ ਚਲਾਉਣ ਵਾਲਿਆਂ ਨਾਲ ਕਿਵੇਂ ਨਜਿੱਠਿਆ ਜਾਵੇ। ਕੈਨੇਡਾ ਦੇ ਸੂਬੇ ਅਤੇ ਪ੍ਰਸ਼ਾਸਨ ਮਹੀਨਿਆਂ ਤੋਂ ਇਸ ਪਾਬੰਦੀ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ।