UK News : ਭਾਰਤ ’ਤੇ ਟੈਰਿਫ ਲਗਾਉਣ ਨਾਲ ਵਪਾਰਕ ਜੰਗ ਭੜਕੇਗੀ : ਸੁਬਰਾਮਣੀਅਮ
UK News : ਸੁਹਾਸ ਸੁਬਰਾਮਣੀਅਮ ਨੇ ਕਿਹਾ ਹੈ ਕਿ ਉਹ ਭਾਰਤ ’ਤੇ ਟੈਰਿਫ ਲਗਾਉਣ ਦੇ ਵਿਰੁਧ ਹਨ
UK News : ਅਮਰੀਕਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਹਾਸ ਸੁਬਰਾਮਣੀਅਮ ਨੇ ਕਿਹਾ ਹੈ ਕਿ ਉਹ ਭਾਰਤ ’ਤੇ ਟੈਰਿਫ ਲਗਾਉਣ ਦੇ ਵਿਰੁਧ ਹਨ ਕਿਉਂਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਜੰਗ ਸ਼ੁਰੂ ਹੋ ਜਾਵੇਗੀ। ਸੁਬਰਾਮਣੀਅਮ ਦੀ ਇਹ ਟਿਪਣੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਭਾਰਤੀ ਨਿਰਯਾਤ ’ਤੇ ਉੱਚ ਟੈਰਿਫ ਲਗਾਏ ਜਾਣ ਦੇ ਵਿਚਕਾਰ ਆਈ ਹੈ।
ਪੋਂਪੀਓ ਨੇ ਇਕ ਇੰਟਰਵਿਊ ’ਚ ਕਿਹਾ, ‘‘ਮੈਂ ਭਾਰਤ ’ਤੇ ਟੈਰਿਫ ਦਾ ਸਮਰਥਨ ਨਹੀਂ ਕਰਦਾ। ਮੈਨੂੰ ਲਗਦਾ ਹੈ ਕਿ ਇਹ ਸੱਚਮੁੱਚ ਬੁਰਾ ਹੋਵੇਗਾ। ਇਸ ਨਾਲ ਵਪਾਰ ਜੰਗ ਸ਼ੁਰੂ ਹੋਵੇਗਾ ਅਤੇ ਮੈਨੂੰ ਨਹੀਂ ਲਗਦਾ ਕਿ ਇਹ ਕਿਸੇ ਦੇਸ਼ ਲਈ ਚੰਗਾ ਹੈ।’’
ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਟਰੰਪ ਨੇ ਭਾਰਤ ਦੇ ਟੈਰਿਫ ਢਾਂਚੇ ’ਤੇ ਨਿਸ਼ਾਨਾ ਲਾਇਆ ਸੀ ਅਤੇ ਚੀਨ ਅਤੇ ਭਾਰਤ ਵਰਗੇ ਦੇਸ਼ਾਂ ’ਤੇ ਆਪਸੀ ਟੈਕਸ ਲਗਾਉਣ ਦੀ ਗੱਲ ਕੀਤੀ ਸੀ। ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਨਾਲ ਭਾਰਤੀ ਨਿਰਯਾਤ ’ਤੇ ਜ਼ਿਆਦਾ ਟੈਰਿਫ ਲੱਗਣ ਦੀ ਸੰਭਾਵਨਾ ਹੈ।
ਸੁਬਰਾਮਣੀਅਮ ਨੇ ਕਿਹਾ, ‘‘ਬਹੁਤ ਸਾਰੇ ਕਾਰੋਬਾਰ ਹਨ ਜੋ ਭਾਰਤ ਵਿਚ ਬਹੁਤ ਵਧੀਆ ਕੰਮ ਕਰਦੇ ਹਨ ਅਤੇ ਬਹੁਤ ਸਾਰੀਆਂ ਭਾਰਤੀ ਕੰਪਨੀਆਂ ਅਮਰੀਕਾ ਵਿਚ ਵਿਸਥਾਰ ਕਰ ਰਹੀਆਂ ਹਨ, ਇਸ ਲਈ ਸਾਡੇ ਦੇਸ਼ ਜਿੰਨਾ ਮਿਲ ਕੇ ਕੰਮ ਕਰਦੇ ਹਨ, ਓਨਾ ਹੀ ਮਜ਼ਬੂਤ ਹੁੰਦਾ ਹੈ।’’
ਉਨ੍ਹਾਂ ਕਿਹਾ, ‘‘ਭਾਰਤ ਸੱਭ ਤੋਂ ਵੱਡੇ ਲੋਕਤੰਤਰਾਂ ਵਿਚੋਂ ਇਕ ਹੈ ਅਤੇ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧ ਦੋਹਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹਨ।’’ ਅਮੀ ਬੇਰਾ, ਪ੍ਰਮਿਲਾ ਜੈਪਾਲ, ਰਾਜਾ, ਕ੍ਰਿਸ਼ਨਾਮੂਰਤੀ, ਰੋ ਖੰਨਾ ਅਤੇ ਥਾਨੇਦਾਰ ਤੋਂ ਬਾਅਦ ਸੁਬਰਾਮਣੀਅਮ (38) ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਛੇਵੇਂ ਭਾਰਤੀ-ਅਮਰੀਕੀ ਹਨ। (ਪੀਟੀਆਈ)
(For more news apart from Imposing tariffs on India will trigger a trade war: Subramaniam News in Punjabi, stay tuned to Rozana Spokesman)