ਭਿਆਨਕ ਹਾਦਸੇ ’ਚ 8 ਮਹੀਨਿਆਂ ਦੀ ਗਰਭਵਤੀ ਭਾਰਤੀ ਮੂਲ ਦੀ ਔਰਤ ਦੀ ਮੌਤ
33 ਸਾਲ ਦੀ ਸਮਨਵਿਤਾ ਧਾਰੇਸ਼ਵਰ ਵਜੋਂ ਹੋਈ ਪਛਾਣ
8-month pregnant Indian-origin woman dies in horrific accident
ਸਿਡਨੀ: ਸਿਡਨੀ ’ਚ ਵਾਪਰੇ ਭਿਆਨਕ ਹਾਦਸੇ ’ਚ 8 ਮਹੀਨਿਆਂ ਦੀ ਗਰਭਵਤੀ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ। ਆਸਟ੍ਰੇਲੀਆਈ ਅਧਿਕਾਰੀਆਂ ਨੇ ਦੱਸਿਆ ਕਿ ਸਿਡਨੀ ਦੇ ਹੌਰਨਸਬੀ ਉਪਨਗਰ ਵਿੱਚ ਇੱਕ ਕਾਰ ਦੀ ਟੱਕਰ ਨਾਲ ਇੱਕ 33 ਸਾਲਾ, ਅੱਠ ਮਹੀਨਿਆਂ ਦੀ ਗਰਭਵਤੀ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ। ਸਮਨਵਿਤਾ ਧਾਰੇਸ਼ਵਰ ਆਪਣੇ ਪਤੀ ਅਤੇ ਤਿੰਨ ਸਾਲ ਦੇ ਪੁੱਤਰ ਨਾਲ ਪੈਦਲ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ।
ਪੁਲਿਸ ਮੁਤਾਬਕ ਧਾਰੇਸ਼ਵਰ ਨੂੰ 19 ਸਾਲਾ ਆਰੋਨ ਪਾਪਾਜ਼ੋਗਲੂ ਦੁਆਰਾ ਚਲਾਏ ਜਾ ਰਹੀ ਇੱਕ ਤੇਜ਼ ਰਫ਼ਤਾਰ BMW ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਸ ਨੂੰ ਭਿਆਨਕ ਸੱਟਾਂ ਲੱਗੀਆਂ ਅਤੇ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਉਸ ਨੂੰ ਅਤੇ ਉਸ ਦੇ ਅਣਜੰਮੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।