ਨੋਬਲ ਪੁਰਸਕਾਰ ਜੇਤੂ ਅਮਰੀਕੀ ਅਰਥ ਸ਼ਾਸਤਰੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼
ਇਸ ਮਾਮਲੇ ਵਿੱਚ ਤਿੰਨ ਸਾਬਕਾ ਵਿਦਿਆਰਥਣਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ।
Nobel Prize-winning American economist accused of sexual harassment
ਵਾਸ਼ਿੰਗਟਨ- ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਪ੍ਰੋਫੈਸਰ ਫਿਲਿਪ ਡਾਇਬਵਿਗ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਡਾਇਬਵਿਗ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹੈ। ਡਾਇਬਵਿਗ ਨੂੰ ਇਸ ਸਾਲ ਅਕਤੂਬਰ ਵਿੱਚ ਡਗਲਸ ਡਬਲਯੂ ਡਾਇਮੰਡ ਅਤੇ ਬੇਨ ਐਸ ਬਰਨਾਨਕੇ ਦੇ ਨਾਲ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਤਿੰਨ ਸਾਬਕਾ ਵਿਦਿਆਰਥਣਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਡਾਇਬਵਿਗ ਦੇ ਵਕੀਲ ਨੇ ਇਨ੍ਹਾਂ ਆਰੋਪਾ ਨੂੰ ਗਲਤ ਕਰਾਰ ਦਿੱਤਾ ਹੈ। ਵਕੀਲ ਨੇ ਕਿਹਾ ਕੇ ਸੈਂਟ ਲੂਇਸ ਵਿਚ ਵਾਸ਼ਿੰਗਟਨ ਯੂਨੀਵਰਸਿਟੀ ਦਾ ਵਿਭਾਗ ਪਿਛਲੇ ਕਈ ਹਫ਼ਤਿਆਂ ਤੋਂ ਡਿਇਬਵਿਗ ਨਾਲ ਪੁੱਛਗਿੱਛ ਕਰ ਰਿਹਾ ਹੈ।