ਕੈਨੇਡਾ ’ਚ ਅਫ਼ੀਮ ਦੀ ਸੱਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀ.ਬੀ.ਐਸ.ਏ. ਲਈ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਮਾਤਰਾ ਵਿਚ ਅਫ਼ੀਮ ਜ਼ਬਤ ਦਾ ਮਾਮਲਾ ਹੈ।

photo

 

ਵੈਨਕੂਵਰ : ਵੈਨਕੂਵਰ ਦੀ ਬੰਦਰਗਾਹ ’ਤੇ 247 ਸ਼ਿਪਿੰਗ ਪੈਲੇਟਾਂ ਵਿਚੋਂ ਲਗਭਗ 2,500 ਕਿਲੋਗ੍ਰਾਮ ਅਫ਼ੀਮ, ਜਿਸ ਦੀ ਕੀਮਤ 50 ਮਿਲੀਅਨ ਡਾਲਰ ਤੋਂ ਵੱਧ ਹੈ, ਜ਼ਬਤ ਕੀਤੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਕ ਮੀਡੀਆ ਐਡਵਾਈਜ਼ਰੀ ਵਿਚ ਇਸ ਸਬੰਧੀ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਸੀ.ਬੀ.ਐਸ.ਏ. ਲਈ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਮਾਤਰਾ ਵਿਚ ਅਫ਼ੀਮ ਜ਼ਬਤ ਦਾ ਮਾਮਲਾ ਹੈ

। ਏਜੰਸੀ ਅਨੁਸਾਰ, ਇੰਟੈਲੀਜੈਂਸ ਸੈਕਸ਼ਨ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਫ਼ੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੇ ਸਮੁੰਦਰੀ ਕੰਟੇਨਰਾਂ ਅੰਦਰ ਲੁਕਾਏ ਗਏ ਨਿਯੰਤਰਿਤ ਪਦਾਰਥਾਂ ਦੇ ਸੰਭਾਵੀ ਮਹੱਤਵਪੂਰਨ ਆਯਾਤ ਦੀ ਜਾਂਚ ਸ਼ੁਰੂ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਆਪ੍ਰੇਸ਼ਨ 25 ਅਕਤੂਬਰ ਨੂੰ ਸ਼ੁਰੂ ਹੋਇਆ, ਜਦੋਂ ਸੀ.ਬੀ.ਐਸ.ਏ ਦੀ ਮੈਟਰੋ ਵੈਨਕੂਵਰ ਮਰੀਨ ਓਪਰੇਸ਼ਨਜ਼ ਯੂਨਿਟ ਨੇ 19 ਸਮੁੰਦਰੀ ਕੰਟੇਨਰਾਂ ਤੋਂ ਸਾਮਾਨ ਦੀ ਜਾਂਚ ਸ਼ੁਰੂ ਕੀਤੀ ਸੀ। (ਏਜੰਸੀ)

ਐਕਸ-ਰੇ ਤਕਨਾਲੋਜੀ ਸਮੇਤ ਖੋਜ ਸਾਧਨਾਂ ਅਤੇ ਤਕਨਾਲੋਜੀ ਦੀ ਵਿਸ਼ਾਲ ਲੜੀ ਦੀ ਵਰਤੋਂ ਕਰਦੇ ਹੋਏ, ਅਫ਼ਸਰਾਂ ਨੇ ਸ਼ਿਪਿੰਗ ਪੈਲੇਟਾਂ ਵਿਚ ਬੇਨਿਯਮੀਆਂ ਦਾ ਪਤਾ ਲਗਾਇਆ। ਕੁੱਲ ਮਿਲਾ ਕੇ 247 ਸ਼ਿਪਿੰਗ ਪੈਲੇਟਾਂ ਵਿਚੋਂ ਲਗਭਗ 2,486 ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਗੇ ਦੀ ਅਪਰਾਧਕ ਜਾਂਚ ਲਈ ਆਰ.ਸੀ.ਐਮ.ਪੀ. ਐਫ਼.ਐਸ.ਓ.ਸੀ. ਯੂਨਿਟ ਨੂੰ ਸੌਂਪ ਦਿਤਾ ਗਿਆ ਹੈ।’ ਜਾਂਚ ਬਾਰੇ ਗੱਲ ਕਰਦਿਆਂ ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਕਿ ਭਾਈਚਾਰਿਆਂ ਦੀ ਸੁਰੱਖਿਆ ਸੱਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਤੁਰਤ ਅਤੇ ਫ਼ੈਸਲਾਕੁੰਨ ਕਾਰਵਾਈ ਲਈ ਸੀ.ਬੀ.ਐਸ.ਏ .ਕਰਮਚਾਰੀਆਂ ਦਾ ਧਨਵਾਦ ਵੀ ਕੀਤਾ।  (ਏਜੰਸੀ)