Miss India USA 2024: 19 ਸਾਲ ਦੀ ਭਾਰਤੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ

ਏਜੰਸੀ

ਖ਼ਬਰਾਂ, ਕੌਮਾਂਤਰੀ

Miss India USA 2024: ਚੇਨਈ ਵਿਚ ਜਨਮੀ ਭਾਰਤੀ ਮੂਲ ਦੀ ਕੈਟਲਿਨ ਬਣਨਾ ਚਾਹੁੰਦੀ ਹੈ ਵੈੱਬ ਡਿਜ਼ਾਈਨਰ 

Miss India USA 2024: 19-year-old Indian-American Caitlin wins Miss India USA 2024 crown

 

Miss India USA 2024: ਮਿਸ ਇੰਡੀਆ ਯੂਐਸਏ 2024 : ਭਾਰਤੀ-ਅਮਰੀਕੀ ਕੈਟਲਿਨ ਸੈਂਡਰਾ ਨੀਲ ਨੂੰ ਮਿਸ ਇੰਡੀਆ ਯੂਐਸਏ 2024 ਦਾ ਤਾਜ ਪਹਿਨਾਇਆ ਗਿਆ ਹੈ। ਕੈਟਲਿਨ ਚੇਨਈ ਵਿਚ ਪੈਦਾ ਹੋਈ ਭਾਰਤੀ ਮੂਲ ਦੀ ਇਕ ਅਮਰੀਕੀ ਕਿਸ਼ੋਰ ਹੈ। ਨਿਊਜਰਸੀ ਵਿਚ ਮਿਸ ਇੰਡੀਆ ਯੂਐਸਏ 2024 ਦਾ ਆਯੋਜਨ ਕੀਤਾ ਗਿਆ। ਕੈਟਲਿਨ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਉਹ ਵੈੱਬ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਮਾਡਲ ਵੀ ਹੈ ਅਤੇ ਐਕਟਿੰਗ ਵੀ ਕਰਦੀ ਹੈ।

ਕੈਟਲਿਨ ਸੈਂਡਰਾ ਨੀਲ 19 ਸਾਲ ਦੀ ਹੈ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੈਟਲਿਨ ਨੇ ਕਿਹਾ ਕਿ ਉਹ ਪਣੇ ਭਾਈਚਾਰੇ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਚਾਹੁੰਦੀ ਹੈ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ 'ਤੇ ਵੀ ਧਿਆਨ ਦੇਣਾ ਚਾਹੁੰਦੀ ਹੈ।

ਮਿਸ ਇੰਡੀਆ ਯੂਐਸਏ 2023 ਨੇ ਪਹਿਨਾਇਆ ਕੈਟਲਿਨ ਨੂੰ ਤਾਜ 
ਇੰਡੀਆ ਫ਼ੈਸਟੀਵਲ ਕਮੇਟੀ (ਆਈ.ਐਫ.ਸੀ.) ਦੁਆਰਾ ਕਰਵਾਏ ਗਏ ਮੁਕਾਬਲੇ ਵਿਚ ਇਲੀਨੋਇਸ ਦੀ ਸੰਸਕ੍ਰਿਤੀ ਸ਼ਰਮਾ ਨੂੰ ਮਿਸਿਜ਼ ਇੰਡੀਆ ਯੂਐਸਏ ਅਤੇ ਵਾਸ਼ਿੰਗਟਨ ਦੀ ਅਰਸ਼ਿਤਾ ਕਠਪਾਲੀਆ ਨੇ ਮਿਸ ਟੀਨ ਇੰਡੀਆ ਯੂਐਸਏ ਦਾ ਖ਼ਿਤਾਬ ਜਿੱਤਿਆ। ਰਿਜੁਲ ਮੈਨੀ (ਮਿਸ ਇੰਡੀਆ ਯੂ.ਐਸ.ਏ. 2023) ਅਤੇ ਸਨੇਹਾ ਨੰਬਰਬਾਰ (ਮਿਸਿਜ਼ ਇੰਡੀਆ ਯੂ.ਐਸ.ਏ. 2023) ਨੇ ਕੈਟਲਿਨ ਸੈਂਡਰਾ ਨੀਲ ਅਤੇ ਸੰਸਕ੍ਰਿਤੀ ਸ਼ਰਮਾ ਨੂੰ ਤਾਜ ਪਹਿਨਾਇਆ।

ਇਲੀਨੋਇਸ ਦੀ ਨਿਰਾਲੀ ਦੇਸੀਆ ਅਤੇ ਨਿਊਜਰਸੀ ਦੀ ਮਾਨਿਨੀ ਪਟੇਲ ਨੂੰ ਮਿਸ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲੀ ਰਨਰ ਅੱਪ ਅਤੇ ਸੈਕਿੰਡ ਰਨਰ ਅੱਪ ਐਲਾਨਿਆ ਗਿਆ। ਵਰਜੀਨੀਆ ਤੋਂ ਸਪਨਾ ਮਿਸ਼ਰਾ ਅਤੇ ਕਨੈਕਟੀਕਟ ਤੋਂ ਚਿਨਮਯ ਅਯਾਚਿਤ ਨੂੰ ਮਿਸਿਜ਼ ਇੰਡੀਆ ਯੂਐਸਏ ਮੁਕਾਬਲੇ ਵਿਚ ਪਹਿਲਾ ਅਤੇ ਦੂਜਾ ਰਨਰ-ਅੱਪ ਬਣਾਇਆ  ਗਿਆ ਸੀ । ਪ੍ਰਤੀਯੋਗਿਤਾ ਦੇ ਤਿੰਨ ਵਰਗਾਂ ਵਿਚ 25 ਰਾਜਾਂ ਦੇ 47 ਪ੍ਰਤੀਯੋਗੀਆਂ ਨੇ ਭਾਗ ਲਿਆ।