ਬ੍ਰਿਟੇਨ ਹਾਈ ਕੋਰਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ ਕੀਤੀ ਖਾਰਜ 

ਏਜੰਸੀ

ਖ਼ਬਰਾਂ, ਕੌਮਾਂਤਰੀ

ਭਗੌੜੇ ਕਾਰੋਬਾਰੀ ਨੇ ਨਹੀਂ ਮੋੜੇ 206 ਕਰੋੜ ਦਾ ਕਰਜ਼ਾ, ਹੁਣ ਆਲੀਸ਼ਾਨ ਅਪਾਰਟਮੈਂਟ ਵੇਚ ਕੇ ਵਸੂਲੀ ਕਰੇਗਾ ਸਵਿਸ ਬੈਂਕ

Vijay Mallya

ਅਦਾਲਤ ਨੇ ਆਲੀਸ਼ਾਨ ਘਰ ਖ਼ਾਲੀ ਕਰਨ ਦਾ ਦਿਤਾ ਹੁਕਮ 

ਸਵਿਸ ਬੈਂਕ UBS ਦਾ ਕਰੋੜਾਂ ਰੁਪਏ ਕਰਜ਼ਾ ਨਾ ਮੋੜਨ ਦੀ ਸੂਰਤ 'ਚ ਲਿਆ ਫ਼ੈਸਲਾ 

ਬ੍ਰਿਟੇਨ : ਭਾਰਤ ਤੋਂ ਭੱਜਣ ਵਾਲੇ ਕਾਰੋਬਾਰੀ ਵਿਜੇ ਮਾਲਿਆ ਨੂੰ ਵੀ ਬਰਤਾਨੀਆ ਵਿਚ ਝਟਕਾ ਲੱਗਾ ਹੈ। ਮੰਗਲਵਾਰ ਨੂੰ, ਉਹ ਬ੍ਰਿਟੇਨ ਵਿੱਚ ਆਪਣੇ ਲਗਜ਼ਰੀ ਅਪਾਰਟਮੈਂਟ ਦਾ ਕਬਜ਼ਾ ਬਰਕਰਾਰ ਰੱਖਣ ਲਈ ਕਾਨੂੰਨੀ ਲੜਾਈ ਹਾਰ ਗਿਆ। ਬ੍ਰਿਟੇਨ ਦੀ ਹਾਈ ਕੋਰਟ ਨੇ ਸਵਿਸ ਬੈਂਕ ਯੂਬੀਐਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਵਿੱਚ ਉਸ ਨੂੰ ਰੋਕ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਮੰਗਲਵਾਰ ਨੂੰ ਇੱਕ ਵਰਚੁਅਲ ਸੁਣਵਾਈ ਵਿੱਚ ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਦੇ ਡਿਪਟੀ ਮਾਸਟਰ ਮੈਥਿਊ ਮਾਰਸ਼ ਨੇ ਕਿਹਾ ਕਿ 206 ਕਰੋੜ (20.4 ਮਿਲੀਅਨ ਜੀ.ਬੀ.ਪੀ.) ਦੇ ਕਰਜ਼ੇ ਦੀ ਅਦਾਇਗੀ ਲਈ ਯੂ.ਬੀ.ਐੱਸ. ਨੂੰ ਹੋਰ ਸਮਾਂ ਦੇਣ ਦਾ ਕੋਈ ਆਧਾਰ ਨਹੀਂ ਹੈ।ਲੰਡਨ ਦੇ ਰੀਜੈਂਟ ਪਾਰਕ 'ਚ 18/19 ਕਾਰਨਵਾਲ ਟੈਰੇਸ 'ਤੇ ਇਕ ਲਗਜ਼ਰੀ ਅਪਾਰਟਮੈਂਟ 'ਚ  ਮਾਲਿਆ ਦੀ 95 ਸਾਲਾ ਮਾਂ ਲਲਿਤਾ ਰਹਿੰਦੀ ਹੈ। ਇਸ ਦੇ ਮਾਲਕਾਂ ਵਿੱਚ ਵਿਜੇ ਮਾਲਿਆ, ਉਸ ਦਾ ਪੁੱਤਰ ਸਿਧਾਰਥ ਮਾਲਿਆ ਅਤੇ ਮਾਂ ਲਲਿਤਾ ਸ਼ਾਮਲ ਹਨ।

ਮਾਲਿਆ ਅੱਜ ਤੱਕ ਕਰਜ਼ਾ ਮੋੜਨ ਤੋਂ ਅਸਮਰੱਥ ਸੀ। ਇਸ ਦੌਰਾਨ ਯੂ.ਬੀ.ਐਸ. ਵਲੋਂ ਹਾਈਕੋਰਟ ਪਹੁੰਚ ਕੀਤੀ ਗਈ। ਹੁਣ UBS ਕਰਜ਼ੇ ਦੀ ਵਸੂਲੀ ਲਈ ਇਸ ਲਗਜ਼ਰੀ ਅਪਾਰਟਮੈਂਟ ਨੂੰ ਵੇਚ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਕਰਜ਼ਾ 26 ਮਾਰਚ 2017 ਤੱਕ ਚੁਕਾਇਆ ਜਾਣਾ ਸੀ। ਇਹ
ਮਾਮਲਾ ਮਾਲਿਆ ਦੀ ਕੰਪਨੀ ਰੋਸ ਕੈਪੀਟਲ ਵੈਂਚਰਸ ਨੂੰ ਲਏ ਗਏ ਕਰਜ਼ੇ ਨਾਲ ਸਬੰਧਤ ਹੈ। ਵਿਜੇ ਮਾਲਿਆ ਨੇ ਇਹ ਕਰਜ਼ਾ 2012 'ਚ 5 ਸਾਲ ਲਈ ਲਿਆ ਸੀ। ਕਰਜ਼ੇ ਦੀ ਮਿਆਦ ਪੁੱਗਣ ਦੀ ਮਿਤੀ 26 ਮਾਰਚ 2017 ਸੀ। ਪਰ ਵਿਜੇ ਮਾਲਿਆ ਉਸ ਤਰੀਕ ਤੱਕ ਭੁਗਤਾਨ ਨਹੀਂ ਕਰ ਸਕਿਆ। ਪਿਛਲੇ ਸਾਲ ਅਕਤੂਬਰ 'ਚ ਬੈਂਕ ਨੂੰ ਮਾਲਿਆ ਦੇ ਖ਼ਿਲਾਫ਼ ਰਿੱਟ ਆਫ ਪਰਮਿਸ਼ਨ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਮਾਲਿਆ ਵਿਜੇ ਮਾਲਿਆ 2016 'ਚ ਭਾਰਤ ਤੋਂ ਭੱਜ ਕੇ ਬ੍ਰਿਟੇਨ ਚਲਾ ਗਿਆ ਸੀ, ਜਿਸ 'ਤੇ 17 ਭਾਰਤੀ ਬੈਂਕਾਂ ਦਾ 9,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਉਹ 2 ਮਾਰਚ 2016 ਨੂੰ ਭਾਰਤ ਛੱਡ ਕੇ ਯੂਕੇ ਭੱਜ ਗਿਆ ਸੀ। ਉਦੋਂ ਤੋਂ ਭਾਰਤ ਸਰਕਾਰ ਮਾਲਿਆ ਨੂੰ ਬ੍ਰਿਟੇਨ ਤੋਂ ਸਪੁਰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਵਿੱਚ ਮਾਲਿਆ ਦੀਆਂ ਕਈ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਹੁਣ ਲੰਡਨ ਦਾ ਘਰ ਵੀ ਮਾਲਿਆ ਦੇ ਹੱਥੋਂ ਨਿਕਲ ਗਿਆ ਹੈ।