ਇਜ਼ਰਾਈਲ ਨੇ ਲਾਲ ਸਾਗਰ ਦੇ ਏਲਾਤ ਵਲ ਦਾਗ਼ੀ ਮਿਜ਼ਾਈਲ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਯਮਨ ਦੇ ਹੂਤੀ ਸਮੂਹ ਵਲੋਂ ਇਜ਼ਰਾਈਲ ਵਲ ਦਾਗੀ ਗਈ ਦੂਜੀ ਮਿਜ਼ਾਈਲ ਹੈ

Israel intercepts missile fired towards Eilat in the Red Sea

ਇਜ਼ਰਾਈਲ ਨੇ ਲਾਲ ਸਾਗਰ ਵਿਚ ਯਮਨ ਤੋਂ ਏਲਾਤ ਵਲ ਦਾਗ਼ੀ ਗਈ ਇਕ ਮਿਜ਼ਾਈਲ ਨੂੰ ਰੋਕ ਦਿਤਾ ਹੈ। ਇਜ਼ਰਾਈਲ ਡਿਫ਼ੈਂਸ ਫ਼ੋਰਸਿਜ਼ (ਆਈ.ਡੀ.ਐਫ਼) ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਯਮਨ ਤੋਂ ਦੱਖਣ-ਪੂਰਬੀ ਇਜ਼ਰਾਈਲ ਵਲ ਦਾਗ਼ੀ ਗਈ ਇਕ ਮਿਜ਼ਾਈਲ ਨੂੰ ਰੋਕ ਦਿਤਾ। ਆਈ.ਡੀ.ਐਫ਼ ਅਨੁਸਾਰ ਮਿਜ਼ਾਈਲ ਲਾਂਚ ਤੋਂ ਬਾਅਦ ਲਾਲ ਸਾਗਰ ਦੇ ਦੱਖਣੀ ਸ਼ਹਿਰ ਏਲਾਟ ਅਤੇ ਅਰਾਵਾ ਘਾਟੀ ਵਿਚ ਸਾਇਰਨ ਚਾਲੂ ਕਰ ਦਿਤੇ ਗਏ ਸਨ।

ਮਿਜ਼ਾਈਲ ਨੂੰ ਇਜ਼ਰਾਈਲੀ ਖੇਤਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਯਮਨ ਦੇ ਹੂਤੀ ਸਮੂਹ ਵਲੋਂ ਇਜ਼ਰਾਈਲ ਵਲ ਦਾਗੀ ਗਈ ਦੂਜੀ ਮਿਜ਼ਾਈਲ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਕੇਂਦਰੀ ਖੇਤਰ ਵਲ ਨਿਸ਼ਾਨਾ ਬਣਾਈ ਗਈ ਇਕ ਮਿਜ਼ਾਈਲ ਨੂੰ ਵੀ ਇਜ਼ਰਾਈਲੀ ਹਵਾਈ ਰਖਿਆ ਪ੍ਰਣਾਲੀਆਂ ਨੇ ਰੋਕ ਦਿਤਾ ਸੀ।

ਇਜ਼ਰਾਈਲ ਦੀ ਮਲਕੀਅਤ ਵਾਲੇ ਕਾਨ ਟੀਵੀ ਨਿਊਜ਼ ਨੇ ਰਿਪੋਰਟ ਦਿਤੀ ਕਿ ਮੱਧ ਇਜ਼ਰਾਈਲ ਵਿਚ ਚਾਰ ਥਾਵਾਂ ’ਤੇ ਪੁਲਿਸ ਨੂੰ ਪਹਿਲੀ ਮਿਜ਼ਾਈਲ ਰੁਕਾਵਟ ਦੇ ਟੁਕੜੇ ਮਿਲੇ ਹਨ। ਇਸ ਘਟਨਾ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਯਮਨ ਦੇ ਹੂਤੀ ਸਮੂਹ ਦੇ ਨੇਤਾ ਅਬਦੁਲਮਲਿਕ ਅਲ-ਹੂਤੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਗਾਜ਼ਾ ’ਤੇ ਹਮਲੇ ਜਾਰੀ ਰਹੇ ਤਾਂ ਉਨ੍ਹਾਂ ਦਾ ਸਮੂਹ ਇਜ਼ਰਾਈਲ ਵਿਰੁਧ ਹਮਲੇ ਜਾਰੀ ਰੱਖੇਗਾ।