ਭ੍ਰਿਸ਼ਟਾਚਾਰ ਮਾਮਲੇ 'ਚ ਸ਼ਹਿਬਾਜ਼ ਸ਼ਰੀਫ 'ਤੇ ਦੋਸ਼ ਤੈਅ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਤੇ 1,400 ਕਰੋੜ ਦੇ ਰਿਹਾਇਸ਼ੀ ਪ੍ਰਾਜੈਕਟ ਵਿਚ ਹੋਏ......

Shahbaz Sharif

ਇਸਲਾਮਾਬਾਦ  : ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਤੇ 1,400 ਕਰੋੜ ਦੇ ਰਿਹਾਇਸ਼ੀ ਪ੍ਰਾਜੈਕਟ ਵਿਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ ਤੈਅ ਕੀਤੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐੱਨ.) ਦੇ ਪ੍ਰਧਾਨ 67 ਸਾਲਾ ਸ਼ਹਿਬਾਜ਼ ਅਤੇ 9 ਹੋਰ 'ਤੇ ਆਸ਼ੀਆਨਾ ਇਕਬਾਲ ਰਿਹਾਇਸ਼ੀ ਘਪਲਾ ਮਾਮਲੇ ਵਿਚ ਦੋਸ਼ ਤੈਅ ਕੀਤੇ ਗਏ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਸ਼ਹਿਬਾਜ਼ ਹੋਰ ਦੋਸ਼ੀਆਂ ਸਮੇਤ ਲਾਹੌਰ ਦੀ ਜਵਾਬਦੇਹੀ ਅਦਾਲਤ ਵਿਚ ਪੇਸ਼ ਹੋਏ।  

ਨਿਆਂਮੂਰਤੀ ਨਜ਼ਾਮੁਲ ਹਾਸਨ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਨਿਆਂਮੂਰਤੀ ਹਾਸਨ ਨੇ ਪੇਸ਼ੀ ਦੇ ਬਾਅਦ ਸ਼ਹਿਬਾਜ਼ ਅਤੇ ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਧਾਨ ਸਕੱਤਰ ਫਵਾਦ ਹਨਸਨ ਫਵਾਦ ਸਮੇਤ 9 ਹੋਰ ਸ਼ੱਕੀਆਂ 'ਤੇ ਦੋਸ਼ ਤੈਅ ਕੀਤੇ। ਸ਼ਹਿਬਾਜ਼ ਅਤੇ ਹੋਰ ਸ਼ੱਕੀਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਦੋਸ਼ਾਂ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਲਿਆ। ਰਾਸ਼ਟਰੀ ਜਵਾਬਦੇਹੀ ਅਦਾਲਤ (ਐਨ.ਏ.ਬੀ.) ਨੇ ਜੇਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਨੂੰ 5 ਅਕਤੂਬਰ ਨੂੰ ਹਿਰਾਸਤ ਵਿਚ ਲਿਆ ਸੀ।              (ਪੀਟੀਆਈ)

ਉਨ੍ਹਾਂ 'ਤੇ ਪੰਜਾਬ ਸੂਬੇ ਦਾ ਮੁੱਖ ਮੰਤਰੀ ਰਹਿੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ, ਯੋਜਨਾ ਵਿਚ ਸਫ਼ਲਤਾ ਨਾਲ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਦਾ ਇਕਰਾਰਨਾਮਾ ਰੱਦ ਕਰਨ ਅਤੇ ਇਸ ਨੂੰ ਆਪਣੀ ਪੰਸਦੀਦਾ ਕੰਪਨੀ ਨੂੰ ਦੇਣ ਦਾ ਦੋਸ਼ ਹੈ।  (ਪੀਟੀਆਈ)