ਸ਼ਹੀਦ ਮੇਜਰ ਵਿਭੂਤੀ ਦਾ ਦੇਹਰਾਦੂਨ ਵਿਚ ਅੰਤਿਮ ਸੰਸਕਾਰ ਅੱਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਰੋਧੀ ਨਾਹਰੇ ਲਗਾਉਂਦੀ ਹਜਾਰਾਂ ਲੋਕਾਂ ਦੀ ਭੀੜ ਵਿਚ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਦੀ ਮ੍ਰਿਤਕ ਦੇਹ ਨੂੰ ਦੇਹਰਾਦੂਨ ਲਿਆਂਦਾ ਗਿਆ...

Shaheed major Vibhutis's funeral today

ਦੇਹਰਾਦੂਨ :ਪਾਕਿਸਤਾਨ ਵਿਰੋਧੀ ਨਾਹਰੇ ਲਗਾਉਂਦੀ ਹਜਾਰਾਂ ਲੋਕਾਂ ਦੀ ਭੀੜ ਵਿਚ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਦੀ ਮ੍ਰਿਤਕ ਦੇਹ ਨੂੰ ਦੇਹਰਾਦੂਨ ਲਿਆਂਦਾ ਗਿਆ। ਅਤਿਵਾਦੀਆਂ ਦਾ ਸਾਹਮਣਾ ਕਰਦੇ ਸ਼ਹੀਦ ਹੋਏ ਮੇਜਰ ਦੇ ਪਰਿਵਾਰ ਵਿਚ ਦਾਦੀ, ਮਾਂ. ਤਿੰਨ ਭੈਣਾਂ ਤੇ ਪਤਨੀ ਹੈ। ਮੇਜਰ ਦਾ ਪਿਛਲੇ ਸਾਲ ਹੀ ਨਿਕਿਤਾ ਕੌਲ ਨਾਲ ਵਿਆਹ ਹੋਇਆ ਸੀ, ਜੋ ਕਸ਼ਮੀਰ ਤੋਂ ਹਿਜ਼ਰਤ ਪਰਿਵਾਰ ਨਾਲ ਸਬੰਧ ਰੱਖਦੀ ਹੈ।

ਮੰਗਲਵਾਰ ਨੂੰ ਸ਼ਹੀਦ ਮੇਜਰ ਵਿਭੂਤੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਮੇਜਰ ਵਿਭੂਤੀ ਕੁਮਾਰ ਢੌਂਡਿਆਲ ( 34 ) ਅੱਠ ਸਾਲ ਪਹਿਲਾਂ 2011 ਵਿਚ ਫੌਜ ਵਿਚ ਭਰਤੀ ਹੋਇਆ ਸੀ। ਪੁਲਵਾਮਾ ਵਿਚ ਸੀ.ਆਰ.ਪੀ.ਐਫ. ਜਵਾਨਾਂ ਤੇ ਅਤਿਵਾਦੀ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਖਿਲਾਫ ਮੇਜਰ ਆਪਰੇਸ਼ਨ ਵਿਚ ਉਹ ਅਤਿਵਾਦੀਆਂ ਕਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ ।

ਸੋਮਵਾਰ ਨੂੰ ਜੈਸ਼ ਦੇ ਉਚ ਕਮਾਂਡਰ ਕਾਮਰਾਨ ਦੇ ਪਿੰਗਲਿਨਾ ਵਿਚ ਛਿਪੇ ਹੋਣ ਦੀ ਸੂਚਨਾ ਤੇ ਉਹ 55 ਰਾਸ਼ਟਰੀ ਰਾਈਫਲਸ ਦੀ ਯੂਨਿਟ ਦੇ ਨਾਲ ਆਤਿਵਾਦੀਆਂ ਦਾ ਸਾਹਮਣਾ ਕਰਨ ਨਿਕਲ ਗਏ, ਪਰ ਅਤਿਵਾਦੀਆਂ ਦੀ ਗੋਲੀ ਨੇ ਦੇਸ਼ ਦਾ ਪੁੱਤਰ ਖੌਹ ਲਿਆ । ਦੇਹਰਾਦੂਨ ਦੇ ਡੰਗਵਾਲ ਰੋਡ ਨਿਵਾਸੀ ਮੇਜਰ ਦੇ ਪਿਤਾ ਸਵ: ਓਮਪ੍ਰਕਾਸ਼ ਢੌਂਡਿਆਲ ਦੀ ਮੌਤ ਹੋ ਚੁਕੀ ਹੈ। ਪਿਛਲੇ ਸਾਲ ਹੀ ਉਸ ਦਾ  ਵਿਆਹ ਹੋਇਆ ਸੀ ।ਮੇਜਰ ਦਾ ਪਰਿਵਾਰ ਮੂਲ ਰੂਪ ਵਿਚ ਪੈੜੀ ਜਿਲ੍ਹੇ ਦੇ ਬੈਜਰੋ ਢੌਂਡ ਪਿੰਡ ਦਾ ਰਹਿਣ ਵਾਲਾ ਹੈ।  

 ਸ਼ਹੀਦ ਮੇਜਰ ਦੀ ਮਾਂ ਦਿਲ ਦੀ ਮਰੀਜ਼ ਹੈ। ਗੁਆਂਢੀਆਂ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਵਿਚ ਮਾਤਮ ਛਾਇਆ ਹੈ।ਤੇ ਸਾਰੇ ਡੂੰਘੇ ਸਦਮੇ ਵਿਚ ਹੈ। ਮੇਜਰ ਵਿਭੂਤੀ ਨੇ ਇੱਕ ਸਾਲ ਪਹਿਲਾਂ ਹੀ ਫਰੀਦਾਬਾਦ ਦੀ ਨਿਕਿਤਾ ਨਾਲ ਵਿਆਹ ਕੀਤਾ ਸੀ, ਜੋ ਕਸ਼ਮੀਰ ਤੋਂ  ਹਿਜਰਤ ਪਰਿਵਾਰ ਨਾਲ ਸਬੰਧ ਰੱਖਦੀ ਸੀ। ਮੇਜਰ ਵਿਭੂਤੀ ਤੇ ਨਿਕਿਤਾ ਨੇ ਲਵ ਮੈਰਿਜ ਕਰਵਾਈ ਸੀ। ਨਿਕਿਤਾ ਦਿੱਲੀ ਵਿਚ ਕੰਮ ਕਰਦੀ ਸੀ ਤੇ ਜਦੋਂ ਵੀ ਵਿਭੂਤੀ ਛੁੱਟੀ ਆਉਂਦਾ ਸੀ ਤਾਂ ਦੋਨੋ ਇਥੇ ਰੁਕਦੇ ਸੀ।

ਅਤਿਵਾਦੀਆਂ ਤੋਂ ਮੋਰਚਾ ਲੈਂਦੇ ਹੋਏ ਸ਼ਹੀਦ ਹੋਣ ਆਲੇ ਉਤਰਾਖੰਡ ਦੇ ਮੇਜਰ ਵੀਏਸ ਢੌਂਡਿਆਲ ਨੇ ਵਾਦਾ ਕੀਤਾ ਸੀ ਕਿ ਇਸ ਵਾਰ ਉਹ ਲੰਬੀ ਛੁੱਟੀ ਤੇ ਆਉਣਗੇ । ਪਰ ਹੁਣ ਇਹ ਵਾਦਾ ਕਦੇ ਪੂਰਾ ਨਹੀਂ ਹੋਵੇਗਾ। ਜੰਮੂ - ਕਸ਼ਮੀਰ ਦੇ ਪਿੰਗਲਿਨਾ ਇਲਾਕੇ ਵਿਚ ਸੋਮਵਾਰ ਨੂੰ ਹੋਈ ਅਤਿਵਾਦੀ ਮੁੱਠਭੇੜ ਦੋਰਾਨ ਉਤਰਾਖੰਡ ਦੇ ਮੇਜਰ ਵਿਭੂਤੀ ਕੁਮਾਰ ਢੌਂਡਿਆਲ ਸ਼ਹੀਦ ਹੋ ਗਏ ।

ਦੇਰ ਰਾਤ ਵਿਸ਼ੇਸ਼ ਸੈਨਾ ਜਹਾਜ਼ ਵਿਚ ਉਸ ਦੀ ਮ੍ਰਿਤਕ ਦੇਹ ਦੇਹਰਾਦੂਨ ਦੇ ਜੌਲੀਗਰਾਂਟ ਏਅਰਪੋਰਟ ਤੇ ਲਿਆਂਦਾ ਗਿਆ। ਇਸ ਦੌਰਾਨ ਸ਼ਹੀਦ ਦੇ ਅੰਤਿਮ ਦਰਸ਼ਨ ਲਈ ਭੀੜ ਇਕੱਠੀ ਹੋ ਗਈ। ਫੌਜ ਦੇ ਜਵਾਨਾਂ ਨੇ ਏਅਰਪੋਰਟ ਤੇ ਸ਼ਹੀਦ ਨੂੰ ਸਲਾਮੀ ਦਿੱਤੀ । ਉਸ ਦੀ ਮ੍ਰਿਤਕ ਦੇਹ ਨੂੰ ਮਿਲਟਰੀ ਹਸਪਤਾਲ ਵਿਚ ਰੱਖਿਆ ਗਿਆ। ਅੱਜ ਮੰਗਲਵਾਰ ਨੂੰ ਅੰੰਤਿਮ ਸੰਸਕਾਰ ਲਈ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਲਿਆਂਦਾ ਜਾਵੇਗਾ।