ਪਾਕਿਸਤਾਨ 'ਚ ਅਮਰੀਕਾ-ਤਾਲੀਬਾਨ ਵਾਰਤਾ ਰੱਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਅਮਰੀਕਾ ਅਤੇ ਅਫ਼ਗਾਨ ਤਾਲੀਬਾਨ ਵਚਾਲੇ ਸੋਮਵਾਰ ਨੂੰ ਹੋਣ ਵਾਲੀ ਵਾਰਤਾ ਰੱਦ ਕਰ ਦਿਤੀ ਗਈ........

Taliban

ਇਸਲਾਮਾਬਾਦ  : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਅਮਰੀਕਾ ਅਤੇ ਅਫ਼ਗਾਨ ਤਾਲੀਬਾਨ ਵਚਾਲੇ ਸੋਮਵਾਰ ਨੂੰ ਹੋਣ ਵਾਲੀ ਵਾਰਤਾ ਰੱਦ ਕਰ ਦਿਤੀ ਗਈ । ਤਾਲੀਬਾਨ ਨੇ ਦੋਸ਼ ਲਗਾਇਆ ਕਿ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਸ ਦੇ ਕਈ ਵਾਰਤਾਕਾਰ ਪਾਕਿਸਤਾਨ ਦੀ ਯਾਤਰਾ ਨਾ ਕਰ ਸਕਣ । ਤਾਲੀਬਾਨ ਦੇ ਬੁਲਾਰੇ ਜਬੀਉਲਾ ਮੁਜਾਹਿਦ ਨੇ ਪਿਛਲੇ ਹਫ਼ਤੇ ਇਸ ਵਾਰਤਾ ਦਾ ਐਲਾਨ ਕੀਤਾ ਸੀ । ਵਾਰਤਾ ਤੋਂ ਬਾਅਦ ਤਾਲੀਬਾਨ ਦੇ ਵਫ਼ਦ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮਿਲਣਾ ਸੀ।

ਤਾਲੀਬਾਨ ਨੇ ਕਿਹਾ ਹੈ ਕਿ ਇਸਲਾਮਿਕ ਅਮੀਰਾਤ ਨੇ ਸਾਡੇ ਵਫ਼ਦ ਦੀ ਭਾਈਵਾਲੀ ਦੀ ਵਿਵਸਥਾ ਕੀਤੀ ਸੀ। ਪਰ ਬਦਕਿਸਮਤੀ ਨਾਲ ਵਾਰਤਾ ਟੀਮ ਦੇ ਕਈ ਮੈਂਬਰ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਦੇ ਚਲਦੇ ਯਾਤਰਾ ਨਾ ਕਰ ਸਕਣ। ਇਸ ਦੇ ਚਲਦਿਆਂ ਵਾਰਤਾ ਮੁਲਤਵੀ ਕਰ ਦਿਤੀ ਗਈ।
ਸੁਰਖਿਆ ਅਧਿਕਾਰੀਆਂ ਦਾ ਹਾਲਾਂਕਿ ਕਹਿਣਾ ਹੈ ਕਿ ਤਾਲੀਬਾਨ ਦੇ ਕਈ ਮੈਂਬਰ ਅਜੇ ਵੀ ਪਾਬੰਦੀਆਂ ਦੇ ਦਾਇਰੇ ਵਿਚ ਹੈ। ਪਰ ਵਾਰਤਾ ਰੱਦ ਹੋਣ ਦੀ ਸਿਰਫ ਇਹੀ ਇਕ ਵਜ੍ਹਾ ਨਹੀਂ ਹੈ।

ਇਸ ਵਾਰਤਾ ਨੂੰ ਲੈ ਕੇ ਅਫ਼ਗਾਨਿਸਤਾਨ ਦੀ ਨਾਖੁਸ਼ੀ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਪਾਕਿਸਤਾਨ ਦੌਰੇ ਵਿਚ ਹੋਈ ਇਕ ਦਿਨ ਦੀ ਦੇਰੀ ਵੀ ਇਸ ਦਾ ਵਜ੍ਹਾ ਹੈ। ਅਫ਼ਗਾਨਿਸਤਾਨ ਵਿਚ 17 ਸਾਲ ਤੋਂ ਜਾਰੀ ਜੰਗ ਬੰਦੀ ਖਤਮ ਕਰਨ ਦੀ ਕੋਸ਼ਿਸ਼ ਵਿਚ ਅਮਰੀਕਾ ਅਤੇ ਤਾਲੀਬਾਨ ਵਿਚਾਲੇ ਸ਼ਾਂਤੀ ਵਾਰਤਾ ਚਲ ਰਹੀ ਹੈ। ਇਸ ਕਵਾਇਦ ਵਿਚ ਦੋਹਾਂ ਧਿਰਾਂ ਵਿਚ ਅਗਲੇ ਦੌਰ ਦੀ ਸ਼ਾਂਤੀ ਵਾਰਤਾ ਦੋਹਾ ਵਿਚ 25 ਫ਼ਰਵਰੀ ਨੂੰ ਪ੍ਰਸਤਾਵਿਤ ਹੈ। ਪਿਛਲੇ ਮਹੀਨੇ ਵੀ ਦੋਹਾ ਵਿਚ ਕਈ ਦੌਰ ਦੀ ਵਾਰਤਾ ਹੋਈ ਸੀ।

ਤਾਲੀਬਾਨ ਦੇ ਵਫ਼ਦ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕਰਨੀ ਸੀ। ਇਸ ਮੁਲਾਕਾਤ ਵਿਚ ਪਾਕਿਸਤਾਨ ਅਤੇ ਅਫਗਾਨ ਸਬੰਧਾਂ 'ਤੇ ਵਿਆਪਕ ਤੌਰ 'ਤੇ ਚਰਚਾ ਕੀਤੀ ਜਾਣੀ ਸੀ। ਅਫ਼ਗਾਨਿਸਤਾਨ ਦੇ ਨੇੜੇ ਅੱਧੇ ਹਿੱਸੇ 'ਤੇ ਤਾਲੀਬਾਨ ਦਾ ਕੰਟਰੋਲ ਹੈ। ਇਹ ਅੱਤਵਾਦੀ ਸੰਗਠਨ 2001 ਵਿਚ ਅਮਰੀਕਾ ਦੇ ਹਮਲੇ ਤੋਂ ਬਾਅਦ ਤੋਂ ਜ਼ਿਆਦਾ ਮਜ਼ਬੂਤ ਹੋਇਆ ਹੈ। ਜੰਗ ਪ੍ਰਭਾਵਿਤ ਇਸ ਦੇਸ਼ ਵਿਚ ਅਮਰੀਕਾ ਦੇ ਤਕਰੀਬਨ 14 ਹਜ਼ਾਰ ਫ਼ੌਜੀ ਤਾਇਨਾਤ ਹਨ ।               (ਪੀਟੀਆਈ)