ਥੈਰੇਸਾ ਮੇਅ ਦੀ ਅਪੀਲ, ਬ੍ਰੈਗਜ਼ਿਟ 'ਤੇ ਸਾਂਸਦ ਹੋਣ ਇਕਜੁਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਸਮਝੌਤੇ 'ਤੇ ਯੂਰਪੀ ਯੂਨੀਅਨ ਨਾਲ ਅਗਲੇ ਹਫਤੇ ਹੋਣ ਵਾਲੀ ਤਾਜ਼ਾ ਵਾਰਤਾ ਤੋਂ ਪਹਿਲਾਂ........

Theresa May

ਲੰਡਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਸਮਝੌਤੇ 'ਤੇ ਯੂਰਪੀ ਯੂਨੀਅਨ ਨਾਲ ਅਗਲੇ ਹਫਤੇ ਹੋਣ ਵਾਲੀ ਤਾਜ਼ਾ ਵਾਰਤਾ ਤੋਂ ਪਹਿਲਾਂ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ। ਇਸ ਅਪੀਲ ਵਿਚ ਮੇਅ ਨੇ ਕਿਹਾ ਕਿ ਉਹ ਆਪਣੀਆਂ ਨਿੱਜੀ ਤਰਜੀਹਾਂ ਨੂੰ ਇਕ ਪਾਸੇ ਕਰ ਕੇ ਇਸ ਸਮਝੌਤੇ 'ਤੇ ਇਕਜੁੱਟ ਹੋਣ। ਬ੍ਰਿਟੇਨ ਨੇ 29 ਮਾਰਚ ਨੂੰ 28 ਮੈਂਬਰੀ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਹੈ ਪਰ ਮੇਅ ਇਸ ਸਬੰਧੀ ਸਮਝੌਤੇ ਨੂੰ ਲੈ ਕੇ ਸੰਸਦ ਵਿਚ ਸਮਰਥਨ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹੈ।  

ਮੇਅ ਨੇ ਹਫਤੇ ਦੇ ਅਖੀਰ ਵਿਚ ਆਪਣੀ ਪਾਰਟੀ ਦੇ ਸਾਰੇ 317 ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕੀ ਉਹ ਨਿੱਜੀ ਤਰਜੀਹਾਂ ਨੂੰ ਇਕ ਪਾਸੇ ਕਰਨ। ਉਨ੍ਹਾਂ ਨੇ ਚਿਤਾਵਨੀ ਦਿੱਤੀ,''ਜੇਕਰ ਬ੍ਰਿਟੇਨ ਬਿਨਾਂ ਸਮਝੌਤੇ ਦੇ ਈ.ਯੂ. ਤੋਂ ਬਾਹਰ ਨਿਕਲਦਾ ਹੈ ਤਾਂ ਇਸ ਨਾਲ ਦੇਸ਼ ਦੀ ਅਰਥਵਿਵਸਥਾ ਅਤੇ ਆਮ ਜਨਤਾ ਦੀ ਰੋਜ਼ਾਨਾ ਜ਼ਿੰਦਗੀ 'ਤੇ ਬੁਰਾ ਅਸਰ ਪਵੇਗਾ । ਇਸ ਨਾਲ ਦੇਸ਼ ਅਤੇ ਯੂਰਪੀ ਯੂਨੀਅਨ ਵਿਚ ਰੋਜ਼ਗਾਰ 'ਤੇ ਉਲਟ ਅਸਰ ਪਵੇਗਾ।''                     (ਪੀਟੀਆਈ)