ਤੁਰਕੀ ਸੀਰੀਆ ਭੂਚਾਲ: 46 ਹਜ਼ਾਰ ਤੱਕ ਪਹੁੰਚਿਆਂ ਮੌਤਾਂ ਦਾ ਅੰਕੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

13 ਦਿਨਾਂ ਬਾਅਦ ਤਿੰਨ ਲੋਕਾਂ ਨੂੰ ਮਲਬੇ 'ਚੋਂ ਜ਼ਿੰਦਾ ਕੱਢਿਆ ਬਾਹਰ

photo

 

 ਨਵੀਂ ਦਿੱਲੀ : ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 46,000 ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਤੁਰਕੀ 'ਚ ਬਚਾਅ ਦਲ ਨੇ 13 ਦਿਨਾਂ ਬਾਅਦ ਮਲਬੇ 'ਚੋਂ ਤਿੰਨ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ। ਇਨ੍ਹਾਂ ਵਿੱਚੋਂ ਇੱਕ ਬੱਚਾ ਹੈ। ਦੱਸ ਦੇਈਏ ਕਿ ਘਾਨਾ ਦੇ ਫੁੱਟਬਾਲਰ ਕ੍ਰਿਸਚੀਅਨ ਆਤਸੂ ਦੀ ਲਾਸ਼ ਤੁਰਕੀ ਦੇ ਹਤਾਏ ਤੋਂ ਮਿਲੀ ਹੈ। ਉਸ ਦਾ ਘਰ ਭੂਚਾਲ ਨਾਲ ਤਬਾਹ ਹੋ ਗਿਆ ਸੀ। 31 ਸਾਲਾ ਅਤਸੂ ਸਤੰਬਰ 'ਚ ਹੀ ਤੁਰਕੀ ਸੁਪਰ ਲੀਗ ਕਲੱਬ ਨਾਲ ਜੁੜਿਆ ਸੀ।

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਮੇਘਨਾ ਪੰਡਿਤ ਬ੍ਰਿਟੇਨ 'ਚ ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO

ਰਿਪੋਰਟ ਮੁਤਾਬਕ ਤੁਰਕੀ ਅਤੇ ਉੱਤਰੀ ਸੀਰੀਆ 'ਚ 7.8 ਤੀਬਰਤਾ ਦੇ ਭੂਚਾਲ ਨੇ ਧਰਤੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਧਰਤੀ ਵਿੱਚ ਦੋ ਵੱਡੀਆਂ ਦਰਾਰਾਂ ਆ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਰਾੜ 300 ਕਿਲੋਮੀਟਰ ਦੀ ਹੈ। ਇੱਥੇ ਜ਼ਮੀਨ ਦੋ ਉਲਟ ਦਿਸ਼ਾਵਾਂ ਵਿੱਚ 23 ਫੁੱਟ ਤੱਕ ਹਿੱਲ ਗਈ।

ਇਹ ਵੀ ਪੜ੍ਹੋ : ਸੋਨੀਪਤ ਪੁਲਿਸ ਨੇ ਪੇਪਰ ਸੋਲਵ ਕਰਵਾਉਣ ਵਾਲੇ ਗਰੋਹ ਨੂੰ ਕੀਤਾ ਕਾਬੂ