ਗ਼ੈਰਕਾਨੂੰਨੀ ਤਰੀਕੇ ਨਾਲ ਪੁੱਜੇ ਭਾਰਤੀਆਂ ਦਾ ਇਕ ਹੋਰ ਜਹਾਜ਼ ਭਰ ਕੇ ਭੇਜੇਗਾ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਕੋਸਟਾ ਰੀਕਾ ਪਹੁੰਚੇਗਾ 200 ਪ੍ਰਵਾਸੀਆਂ ਦਾ ਪਹਿਲਾ ਜਥਾ

The first batch of 200 migrants will arrive in Costa Rica today News in punjabi

ਸਾਨ ਜੋਸ : ਕੋਸਟਾ ਰੀਕਾ ਨੇ ਭਾਰਤ ਅਤੇ ਮੱਧ ਏਸ਼ੀਆ ਸਮੇਤ ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲਿਆਉਣ ਲਈ ਇਕ ‘ਪੁਲ’ ਦਾ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਕੋਸਟਾ ਰੀਕਾ ਦੇ ਰਾਸ਼ਟਰਪਤੀ ਰੋਡਰਿਗੋ ਚੇਵਸ ਰੋਬਲਸ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ 200 ਪ੍ਰਵਾਸੀਆਂ ਦਾ ਪਹਿਲਾ ਸਮੂਹ ਬੁਧਵਾਰ ਨੂੰ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇਗਾ। 

ਕੋਸਟਾ ਰੀਕਾ ਦੀ ਸਰਕਾਰ ਨੇ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ’ਚ ਸੰਯੁਕਤ ਰਾਜ ਅਮਰੀਕਾ ਨਾਲ ਸਹਿਯੋਗ ਕਰਨ ਲਈ ਸਹਿਮਤੀ ਦਿਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੱਧ ਏਸ਼ੀਆ ਅਤੇ ਭਾਰਤ ਦੇ ਦੇਸ਼ਾਂ ਦੇ ਲੋਕ ਹਨ। ਰਿਲੀਜ਼ ਵਿਚ ਇਹ ਨਹੀਂ ਦਸਿਆ ਗਿਆ ਕਿ ਉਨ੍ਹਾਂ ਵਿਚੋਂ ਕਿੰਨੇ ਭਾਰਤ ਦੇ ਹਨ। ਕੋਸਟਾ ਰੀਕਾ ਉਨ੍ਹਾਂ ਲਈ ਅਪਣੇ ਮੂਲ ਦੇਸ਼ਾਂ ਤਕ ਪਹੁੰਚਣ ਲਈ ਇਕ ਪੁਲ ਦਾ ਕੰਮ ਕਰੇਗਾ।           (ਏਜੰਸੀ)