ਲੰਦਨ ਲਾਗੇ ਬੱਸ ਅਤੇ ਟਰੱਕ ਵਿਚਾਲੇ ਟੱਕਰ, 8 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਕਿੰਘਮਸ਼ਾਇਰ ਦੇ ਨਿਊਪੋਰਟ ਪੇਗਨੇਲ ਵਿਚ ਇਕ ਮਿਨੀ ਬੱਸ ਅਤੇ ਦੋ ਟਰੱਕਾਂ ਵਿਚਾਲੇ ਹੋਈ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ ਹੈ।

Accident

ਲੰਦਨ, 27 ਅਗੱਸਤ (ਹਰਜੀਤ ਸਿੰਘ ਵਿਰਕ) : ਬਕਿੰਘਮਸ਼ਾਇਰ ਦੇ ਨਿਊਪੋਰਟ ਪੇਗਨੇਲ ਵਿਚ ਇਕ ਮਿਨੀ ਬੱਸ ਅਤੇ ਦੋ ਟਰੱਕਾਂ ਵਿਚਾਲੇ ਹੋਈ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ 'ਚ ਜ਼ਖ਼ਮੀ ਚਾਰ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਟੇਮਸ ਪੁਲਿਸ ਨੇ ਦਸਿਆ ਕਿ ਮਿਨੀ ਬੱਸ ਦੱਖਣ ਦੇ ਰਸਤੇ ਨਾਟਿੰਘਮ ਖੇਤਰ ਤੋਂ ਆ ਰਹੀ ਸੀ। ਪੁਲਿਸ ਨੇ ਦੋ ਲੋਕਾਂ ਨੂੰ ਖ਼ਤਰਨਾਕ ਡਰਾਈਵਿੰਗ ਦੇ ਕਾਰਨ ਹੋਈ ਇਨ੍ਹਾਂ ਮੌਤਾਂ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਹੈ। ਇਸ ਦੁਰਘਟਨਾ ਕਾਰਨ ਦੱਖਣ ਵੱਲ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਇਹ ਸਾਰੇ ਵਾਹਨ ਜੰਕਸ਼ਨ 14, 15 ਵਿਚਾਲੇ ਇਹ ਹੀ ਦਿਸ਼ਾ 'ਚ ਜਾ ਰਹੇ ਸਨ। ਨਾਰਥੇਮਪਟੰਸ਼ਾਇਰ ਪੁਲਿਸ ਨੇ ਸਿਲਵਰਸਟੋਨ 'ਚ ਬ੍ਰਿਟਿਸ਼ ਮੋਟੋ ਗ੍ਰਾਪੀ ਵੱਲ ਜਾ ਰਹੇ ਲੋਕਾਂ ਨੂੰ ਅਪਣੀ ਯਾਤਰਾ ਲਈ ਵੱਧ ਸਮੇਂ ਲੈ ਕੇ ਨਿਕਲਣ ਦੀ ਸਲਾਹ ਦਿਤੀ ਹੈ।