ਉੱਤਰ-ਪੂਰਬੀ ਮੀਆਂਮਾਰ 'ਚ ਮੁਸਲਿਮ ਉਗਰਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 12 ਜਣਿਆਂ ਦੀ ਮੌਤ
ਯਾਂਗੂਨ : ਮੀਆਂਮਾਰ ਦੇ ਰਾਖਿਨੇ ਰਾਜ ਵਿਚ ਬੀਤੀ ਰਾਤ ਤੋਂ ਮੁਸਲਮਾਨ ਉਗਰਵਾਦੀਆਂ ਦੇ ਜਾਰੀ ਹਮਲਿਆਂ ਵਿਚ ਘੱਟ ਤੋਂ ਘੱਟ 5 ਪੁਲਸ ਕਰਮਚਾਰੀਆ....
ਯਾਂਗੂਨ : ਮੀਆਂਮਾਰ ਦੇ ਰਾਖਿਨੇ ਰਾਜ ਵਿਚ ਬੀਤੀ ਰਾਤ ਤੋਂ ਮੁਸਲਮਾਨ ਉਗਰਵਾਦੀਆਂ ਦੇ ਜਾਰੀ ਹਮਲਿਆਂ ਵਿਚ ਘੱਟ ਤੋਂ ਘੱਟ 5 ਪੁਲਸ ਕਰਮਚਾਰੀਆਂ ਅਤੇ 7 ਟੈਰਸਰ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਉਗਰਵਾਦੀਆਂ ਨੇ 24 ਪੁਲਸ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਫੌਜ ਦੇ ਇੱਕ ਠਿਕਾਨੇ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰਕ ਸੂਤਰਾਂ ਅਨੁਸਾਰ ਇਸ ਉਗਰਵਾਦੀਆਂ ਨੇ ਵੱਖਰੇ ਸਥਾਨਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਿਸ ਵਿਚ ਘੱਟ ਤੋਂ ਘੱਟ 5 ਪੁਲਸਕਰਮੀ ਅਤੇ 7 ਮੁਸਲਮਾਨ ਮਾਰੇ ਗਏ ਹਨ।
ਇਨ੍ਹਾਂ ਉਗਰਵਾਦੀਆਂ ਨੇ 24 ਪੁਲਸ ਚੌਂਕੀਆਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਫੌਜ ਦੇ ਇਕ ਠਿਕਾਨੇ ਨੂੰ ਵੀ ਨਿਸ਼ਾਨਾ ਬਣਾਇਆ ਪਰ ਉੱਥੇ ਤੈਨਾਤ ਜਵਾਨਾਂ ਦੀ ਜਵਾਬੀ ਗੋਲੀਬਾਰੀ ਵਿਚ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋ ਸਕੇ। ਇਸ ਖੇਤਰ ਵਿਚ ਪਿਛਲੇ ਸਾਲ ਅਕਤੂਬਰ ਵਿਚ ਉਗਰਵਾਦੀਆਂ ਦੇ ਹਮਲਿਆਂ ਵਿਚ 9 ਪੁਲਸਕਰਮੀ ਮਾਰੇ ਗਏ ਸਨ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਗਰਵਾਦੀਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਸੀ। ਸਥਾਨਕ ਨਾਗਰਿਕਾਂ ਨੇ ਸੁਰੱਖਿਆ ਬਲਾਂ 'ਤੇ ਬਲਾਤਕਾਰ ਵਰਗੇ ਮਾਮਲਿਆਂ ਦਾ ਦੋਸ਼ ਲਗਾਇਆ ਸੀ।