J&K ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ ਨੈਸ਼ਨਲ ਕਾਨਫਰੰਸ
ਚੋਣਾਂ ਤੋਂ ਪਹਿਲਾਂ ਗਠਜੋੜ ਲਈ ਐਨਸੀ ਅਤੇ ਕਾਂਗਰਸ ਵਿਚ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਚਲ ਰਹੀ ਹੈ
ਸ੍ਰੀਨਗਰ- ਨੈਸ਼ਨਲ ਕਾਨਫਰੰਸ (ਐਨਸੀ) ਨੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਛੇ ਲੋਕ ਸਭਾ ਸੀਟਾਂ ਉਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਰਾਸ਼ਟਰੀ ਪਰਿਸਥਿਤੀ ਦੇ ਆਧਾਰ ਉਤੇ ਕਾਂਗਰਸ ਨਾਲ ਐਨਸੀ ਦੇ ਗਠਜੋੜ ਦੀ ਥੋੜ੍ਹੀਆਂ ਬਹੁਤੀਆਂ ਸੰਭਾਵਨਾਵਾਂ ਬਾਕੀ ਹਨ। ਇਸ ਵਿਚ ਐਨ ਸੀ ਨੇ ਤੈਅ ਕੀਤਾ ਹੈ ਕਿ ਉਹ ਪਾਰਟੀ ਦੇ ਆਗੂ ਫਾਰੂਕ ਅਬਦੁਲਾ ਸ੍ਰੀਨਗਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ।
ਚੋਣਾਂ ਤੋਂ ਪਹਿਲਾਂ ਗਠਜੋੜ ਲਈ ਐਨਸੀ ਅਤੇ ਕਾਂਗਰਸ ਵਿਚ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਚਲ ਰਹੀ ਹੈ। ਐਨਸੀ ਦੇ ਸੰਸਦੀ ਬੋਰਡ ਦੀ ਮੀਟਿੰਗ 18 ਮਾਰਚ ਸ਼ਾਮ ਨੂੰ ਹੋਈ, ਜਿਸ ਵਿਚ ਸਾਰੀਆਂ ਛੇ ਲੋਕ ਸਭਾ ਸੀਟਾਂ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ। ਸੂਤਰਾਂ ਅਨੁਸਾਰ ਸੀਟ ਵੰਡ ਉਤੇ ਮਤਭੇਦ ਹੋਣ ਕਾਰਨ ਐਨਸੀ ਅਤੇ ਕਾਂਗਰਸ ਵਿਚ ਗੱਲਬਾਤ ਅੱਗੇ ਨਹੀਂ ਵਧ ਸਕੀ। ਹਾਲਾਂਕਿ, ਐਨਸੀ ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਸੰਸਦੀ ਬੋਰਡ ਨੇ ਅੰਤਿਮ ਫੈਸਲਾ ਪਾਰਟੀ ਦੇ ਸਰਪ੍ਰਸਤ ਫਾਰੂਕ ਅਬਦੁਲਾ ਉਤੇ ਛੱਡ ਦਿੱਤਾ ਹੈ।
ਉਹ ਰਾਸ਼ਟਰੀ ਸਥਿਤੀ ਦੇ ਆਧਾਰ ਉਤੇ ਅੰਤਿਮ ਫੈਸਲਾ ਕਰ ਸਕਦੇ ਹਨ। ਇਸ ਵਿਚ, ਐਨਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਫਾਰੂਕ ਸ੍ਰੀਨਗਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਜਦੋਂ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਮੁਹੰਮਦ ਅਕਬਰ ਲੋਨ ਬਾਰਾਮੁਲਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਦੂਜੇ ਪਾਸੇ, ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਜੇਕੇਐਨਪੀਪੀ) ਨੇ ਲੋਕ ਸਭਾ ਚੋਣਾਂ ਲਈ ਕਸ਼ਮੀਰ ਖੇਤਰ ਲਈ ਆਪਣੇ ਦੋ ਉਮੀਦਵਾਰਾਂ ਦਾ ਐਲਾਨ ਕੀਤਾ। ਜਹਾਂਗੀਰ ਅਹਿਮਦ ਖਾਨ ਬਾਰਾਮੁਲਾ ਅਤੇ ਅਬਦੁਲ ਰਾਸ਼ਿਦ ਗਨੀ ਸ੍ਰੀਨਗਰ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਜੇ ਕੇ ਐਨਪੀਪੀ ਦੇ ਇਕ ਬੁਲਾਰੇ ਵਲੋਂ ਇਹ ਜਾਣਕਾਰੀ ਦਿੱਤੀ।