ਮੈਕਸੀਕੋ: ਬੰਦੂਕਧਾਰੀਆਂ ਨੇ ਪੁਲਿਸ ਦੇ ਕਾਫਲੇ 'ਤੇ ਕੀਤਾ ਹਮਲਾ, 13 ਪੁਲਿਸ ਮੁਲਾਜ਼ਮਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਹਮਲਾ ਪਿਛਲੇ ਸਾਲਾਂ ਵਿੱਚ ਸੁਰੱਖਿਆ ਬਲਾਂ 'ਤੇ ਇੱਕ ਵੱਡਾ ਹਮਲਾ ਹੈ।

Mexico City

ਮੈਕਸੀਕੋ ਸਿਟੀ: ਮੈਕਸੀਕੋ ਦੇ ਕੇਂਦਰੀ ਰਾਜ ਵਿੱਚ ਪੁਲਿਸ ਦੇ ਕਾਫਿਲੇ 'ਤੇ ਹਥਿਆਰਬੰਦਆਂ ਨੇ ਹਮਲਾ ਕੀਤਾ। ਇਸ ਹਮਲੇ ਵਿਚ ਘੱਟੋ-ਘੱਟ 13 ਪੁਲਿਸ ਮੁਲਾਜ਼ਮ ਮਾਰੇ ਗਏ ਸੀ। ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ ਹੈ। ਇਹ ਹਮਲਾ ਪਿਛਲੇ ਸਾਲਾਂ ਵਿੱਚ ਸੁਰੱਖਿਆ ਬਲਾਂ 'ਤੇ ਇੱਕ ਵੱਡਾ ਹਮਲਾ ਹੈ।

ਮੈਕਸੀਕੋ ਦੇ ਸੁਰੱਖਿਆ ਮੰਤਰੀ ਰੋਡਰਿਗੋ ਮਾਰਟੀਨੇਜ਼-ਸੇਲਿਸ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦੇ ਕਾਫਲੇ 'ਤੇ ਕੋਟੀਪੇਕ ਹਰਨਾਸ ਦੇ ਲਾਟੇਨੋ ਗ੍ਰਾਂਡੇ ਖੇਤਰ ਵਿੱਚ ਸ਼ੱਕੀ ਗਰੋਹ ਦੇ ਮੈਂਬਰਾਂ ਨੇ ਹਮਲਾ ਕੀਤਾ ਸੀ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ, "ਇਹ ਹਮਲਾ ਮੈਕਸੀਕਨ ਰਾਜ 'ਤੇ ਹਮਲਾ ਹੈ। ਅਸੀਂ ਕਾਨੂੰਨ ਮੁਤਾਬਕ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ।" ਮੈਕਸੀਕੋ ਦੀ ਨੈਸ਼ਨਲ ਗਾਰਡ ਤੇ ਆਰਮਡ ਫੋਰਸਿਜ਼ ਅਪਰਾਧੀਆਂ ਨੂੰ ਲੱਭਣ ਵਿਚ ਲੱਗੀ ਹੋਈ ਹੈ।