ਦੁਬਈ ’ਚ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੇੜਲੇ ਪਿੰਡ ਬਹਿਬਲ ਕਲਾਂ ਦੇ ਜੰਮਪਲ ਨੌਜਵਾਨ ਸੁਖਦੀਪ ਸਿੰਘ ਦੀ ਦੁਬਈ ਵਿਖੇ ਹਾਰਟ ਅਟੈਕ ਹੋਣ ਕਾਰਨ ਦੁਖਦਾਇਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਕੋਰੋਨਾ

File Photo

ਫ਼ਰੀਦਕੋਟ, 18 ਅਪ੍ਰੈਲ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ): ਨੇੜਲੇ ਪਿੰਡ ਬਹਿਬਲ ਕਲਾਂ ਦੇ ਜੰਮਪਲ ਨੌਜਵਾਨ ਸੁਖਦੀਪ ਸਿੰਘ ਦੀ ਦੁਬਈ ਵਿਖੇ ਹਾਰਟ ਅਟੈਕ ਹੋਣ ਕਾਰਨ ਦੁਖਦਾਇਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਕੋਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਅਤੇ ਲਾਕਡਾਉਨ ਕਾਰਨ ਨੌਜਵਾਨ ਦੀ ਲਾਸ਼ ਉਸ ਦੇ ਘਰ ਲਿਆਉਣ ’ਚ ਸਬੰਧਤ ਪਰਵਾਰ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਜਾਣਕਾਰੀ ਅਨੁਸਾਰ ਸਮਾਜ ਸੇਵੀ ਗੁਲਜਾਰ ਮਦੀਨਾ ਅਪਣੇ ਦੁਬਈ ’ਚ ਰਹਿੰਦੇ ਦੋਸਤ ਅਵੀ ਸੈਂਪਲਾਂ ਨੂੰ ਪੀੜਤ ਪਰਵਾਰ ਦੀ ਮਦਦ ਦੀ ਅਪੀਲ ਕੀਤੀ ਤਾਂ ਉਸ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਹਾਮੀ ਭਰਦਿਆਂ ਦੁੱਖ ਪ੍ਰਗਟਾਇਆ ਕਿ ਆਖਰ ਵੋਟਾਂ ਵੇਲੇ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਵਾਲੇ ਸਿਆਸਤਦਾਨ ਅਜਿਹੇ ਦੁਖਦਾਇਕ ਮੌਕਿਆਂ ’ਤੇ ਚੁੱਪੀ ਕਿਉਂ ਧਾਰ ਲੈਂਦੇ ਹਨ?

ਗੁਲਜਾਰ ਮਦੀਨਾ ਨੇ ਦਸਿਆ ਕਿ ਉਸ ਦੇ ਦੋਸਤ ਦੀ ਮਦਦ ਨਾਲ ਸੁਖਦੀਪ ਦੀ ਮ੍ਰਿਤਕ ਦੇਹ ਦਿੱਲੀ ਤਾਂ ਪਹੁੰਚ ਗਈ ਪਰ ਉਥੋਂ ਪੰਜਾਬ ਲਿਆਉਣ ’ਚ ਫਿਰ ਸਮੱਸਿਆ ਬਣ ਜਾਣ ਕਾਰਨ ਕੇਰਲਾ ਦੇ ਇਕ ਉੱਘੇ ਵਪਾਰੀ ਸਲੀਮ ਦੀ ਮਦਦ ਨਾਲ ਦਿੱਲੀ ਤੋਂ ਪੰਜਾਬ ਲਿਆਉਣ ਲਈ ਆਗਿਆ ਮਿਲੀ। ਉਨ੍ਹਾਂ ਦਸਿਆ ਕਿ ਸੁਖਦੀਪ ਦੀ ਮ੍ਰਿਤਕ ਦੇਹ ਅੱਜ ਰਾਤ ਦਿੱਲੀ ਵਿਖੇ ਪਹੁੰਚ ਜਾਵੇਗੀ ਪਰ ਉਸ ਦਾ ਅੰਤਮ ਸਸਕਾਰ ਜੱਦੀ ਪਿੰਡ ਬਹਿਬਲ ਕਲਾਂ ਵਿਖੇ ਹੀ ਕੀਤਾ ਜਾਵੇਗਾ।