ਮਿਸਰ 'ਚ ਵਾਪਰਿਆ ਵੱਡਾ ਰੇਲ ਹਾਦਸਾ, 11 ਲੋਕਾਂ ਦੀ ਹੋਈ ਮੌਤ, 98 ਜ਼ਖਮੀ
ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
Egypt train crash
ਕਾਹੀਰਾ: ਮਿਸਰ ਦੀ ਰਾਜਧਾਨੀ ਕਾਹੀਰਾ ਵਿਚ ਐਤਵਾਰ ਨੂੰ ਵੱਡਾ ਰੇਲ ਹਾਦਸਾ ਵਾਪਰ ਗਿਆ। ਯਾਤਰੀਆਂ ਨਾਲ ਭਰੀ ਇੱਕ ਰੇਲ ਗੱਡੀ ਪਟੜੀ ਤੋਂ ਉਤਰ ਗਈ। ਜਿਸ ਵਿਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 98 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਰੇਲਵੇ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਹੀਰਾ ਤੋਂ ਉੱਤਰ ਵਿੱਚ ਕਲੋਬੀਆ ਪ੍ਰਾਂਤ ਦੇ ਬਾਂਹਾ ਸ਼ਹਿਰ ਵਿਚ ਰੇਲ ਦੇ ਅੱਠ ਡੱਬੇ ਪਟਰੀ ਤੋਂ ਉੱਤਰ ਗਏ।ਹਾਦਸੇ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ ਵਿਚ ਰੇਲ ਦੇ ਡੱਬੇ ਪਲਟ ਗਏ ਹਨ ਅਤੇ ਸਵਾਰੀਆਂ ਬਾਹਰ ਨਿਕਲਦੀਆਂ ਵੇਖੀਆਂ ਗਈਆਂ ਹਨ।
ਇਹ ਟ੍ਰੇਨ ਨੀਲ ਨਦੀ ਡੈਲਟਾ ਦੇ ਇਕ ਸ਼ਹਿਰ ਮਾਨਸੁਰਾ ਤੋਂ ਮਿਸਰ ਦੀ ਰਾਜਧਾਨੀ ਕਾਹੀਰਾ ਜਾ ਰਹੀ ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਹਾਦਸੇ ਵਿੱਚ 98 ਲੋਕ ਜ਼ਖਮੀ ਹੋਏ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।