Pakistan News: ਮਰੀਅਮ ਨਵਾਜ਼ ਨੇ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਕੀਤੀ ਮੁਲਾਕਾਤ; ਕਿਹਾ, ‘ਸਾਨੂੰ ਅਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ’

ਏਜੰਸੀ

ਖ਼ਬਰਾਂ, ਕੌਮਾਂਤਰੀ

ਮਰੀਅਮ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿਚ ਸਰਕਾਰੀ ਪੱਧਰ 'ਤੇ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

Pakistan should not fight with its neighbours, says Maryam Nawaz

Pakistan News:  ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਵਿਸਾਖੀ ਮੌਕੇ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਯਾਦ ਕੀਤਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਦੇਸ਼ ਨੂੰ ਅਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਭਾਰਤ ਤੋਂ ਲਗਭਗ 2,400 ਸਿੱਖ ਵਿਸਾਖੀ ਸਮਾਗਮਾਂ ਵਿਚ ਹਿੱਸਾ ਲੈਣ ਪਾਕਿਸਤਾਨ ਗਏ ਹਨ।  ।

ਕਰਤਾਰਪੁਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮਰੀਅਮ ਨੇ ਅਪਣੇ ਪਿਤਾ ਅਤੇ ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੇ ਹਵਾਲੇ ਨਾਲ ਕਿਹਾ, “ਸਾਨੂੰ ਅਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਸਾਨੂੰ ਉਨ੍ਹਾਂ ਲਈ ਅਪਣੇ ਦਿਲ ਖੋਲ੍ਹਣ ਦੀ ਲੋੜ ਹੈ।”
ਮਰੀਅਮ (50) ਨੂੰ ਨਵਾਜ਼ ਸ਼ਰੀਫ਼ ਦੀ ਸਿਆਸੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਉਹ ਫਰਵਰੀ ਵਿਚ ਪਾਕਿਸਤਾਨ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਚੁਣੀ ਗਈ ਸੀ।

ਮਰੀਅਮ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿਚ ਸਰਕਾਰੀ ਪੱਧਰ 'ਤੇ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਇਹ ਮੇਰਾ ਪੰਜਾਬ ਹੈ ਅਤੇ ਅਸੀਂ ਸਾਰੇ ਘੱਟ ਗਿਣਤੀ ਤਿਉਹਾਰ ਹੋਲੀ, ਈਸਟਰ ਅਤੇ ਵਿਸਾਖੀ ਇਕੱਠੇ ਮਨਾ ਰਹੇ ਹਾਂ।”

ਉਨ੍ਹਾਂ ਅੱਗੇ ਕਿਹਾ, “ਅਸੀਂ ਇਥੇ ਭਾਰਤੀ ਪੰਜਾਬ ਦੇ ਲੋਕਾਂ ਵਾਂਗ ਪੰਜਾਬੀ ਬੋਲਣਾ ਚਾਹੁੰਦੇ ਹਾਂ। ਮੇਰੇ ਦਾਦਾ ਜੀ ਮੀਆਂ ਸ਼ਰੀਫ ਜਾਤੀ ਉਮਰਾ ਅੰਮ੍ਰਿਤਸਰ ਦੇ ਵਸਨੀਕ ਸਨ। ਜਦੋਂ ਇਕ ਪੰਜਾਬੀ ਭਾਰਤੀ ਜਾਤੀ ਉਮਰਾ ਦੀ ਮਿੱਟੀ ਲੈ ਕੇ ਆਏ, ਤਾਂ ਮੈਂ ਉਸ ਨੂੰ ਉਨ੍ਹਾਂ ਦੀ ਕਬਰ 'ਤੇ ਰੱਖ ਦਿਤਾ”।

ਮਰੀਅਮ ਨੇ ਅੰਮ੍ਰਿਤਸਰ ਦੀ ਇਕ ਭਾਰਤੀ ਔਰਤ ਨੂੰ ਗਲੇ ਲਗਾਇਆ ਅਤੇ ਇਕ ਦੂਜੇ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਿਸੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ, ਭਾਰਤ ਤੋਂ ਬਹੁਤ ਸਾਰੇ ਵਧਾਈ ਸੰਦੇਸ਼ ਮਿਲੇ ਹਨ।

(For more Punjabi news apart from Pakistan should not fight with its neighbours, says Maryam Nawaz, stay tuned to Rozana Spokesman)