ਹਵਾਨਾ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਜਹਾਜ਼ ਹੋਇਆ ਕਰੈਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਹਾਜ਼ ਵਿਚ 104 ਯਾਤਰੀ ਅਤੇ 9 ਚਲਾਕ ਦਲ ਦੇ ਮੈਂਬਰ ਸਵਾਰ ਸਨ

Havana

ਵਾਸ਼ਿੰਗਟਨ: ਇਕ ਬੋਇੰਗ 737 ਜੋਸ ਮਾਰਤੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਕਰੈਸ਼ ਹੋ ਗਿਆ ਹੈ। ਇਹ ਘਟਨਾ ਕਿਊਬਾ ਦੀ ਰਾਜਧਾਨੀ ਹਵਾਨਾ ਦੀ ਹੈ। ਜਹਾਜ਼ ਵਿਚ 104 ਯਾਤਰੀ ਅਤੇ 9 ਚਲਾਕ ਦਲ ਦੇ ਮੈਂਬਰ ਸਵਾਰ ਸਨ। ਅਜੇ ਤਕ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਜਹਾਜ਼ ਪੱਛਮ ਵੱਲ ਨੂੰ ਹੋਲਗੁਇਨ ਸ਼ਹਿਰ ਵੱਲ ਜਾ ਰਿਹਾ ਸੀ ਜਦੋਂ ਇਹ ਹਵਾਈ ਅੱਡੇ ਅਤੇ ਸੈਂਟਿਆਗੋ ਦੇ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਅੱਗ ਬੁਝਾਊ ਦਸਤੇ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਐਮਬੂਲੈਂਸ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਹਵਾਈ ਜਹਾਜ਼ ਕਿਉਬਾਨਾ ਏਅਰਲਾਈਨ ਦਾ ਸੀ ਜਿਸਨੇ ਹਾਲ ਹੀ ਵਿਚ ਆਪਣੇ ਪੁਰਾਣੇ ਜਹਾਜ਼ਾਂ ਨੂੰ ਤਕਨੀਕੀ ਖ਼ਰਾਬੀ ਦੇ ਚਲਦਿਆਂ ਫਲੀਟ 'ਚੋ ਹਟਾਇਆ ਸੀ।