ਜੈਕ ਨੇ ਜਾਪਾਨ ਦੇ ਸਾਫ਼ਟਬੈਂਕ ਦੇ ਬੋਰਡ ਤੋਂ ਦਿਤਾ ਅਸਤੀਫ਼ਾ
ਚੀਨੀ ਅਰਬਪਤੀ ਜੈਕ ਮਾ ਨੇ ਜਾਪਾਨ ਦੇ ਸਾਫ਼ਟਬੈਂਕ ਗਰੁੱਪ ਕਾਰਪੋਰੇਸ਼ਨ ਦੇ ਬੋਰਡ ਤੋਂ ਅਸਤੀਫ਼ਾ ਦੇ ਦਿਤਾ ਹੈ।
ਟੋਕੀਉ, 18 ਮਈ: ਚੀਨੀ ਅਰਬਪਤੀ ਜੈਕ ਮਾ ਨੇ ਜਾਪਾਨ ਦੇ ਸਾਫ਼ਟਬੈਂਕ ਗਰੁੱਪ ਕਾਰਪੋਰੇਸ਼ਨ ਦੇ ਬੋਰਡ ਤੋਂ ਅਸਤੀਫ਼ਾ ਦੇ ਦਿਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜੋਖ਼ਮਪੂਰਣ ਨਿਵੇਸ਼ ਨੂੰ ਲੈ ਕੇ ਸੰਘਰਸ਼ਪੂਰਣ ਹਲਾਤਾਂ ਦੇ ਕਾਰਨ ਮਾ ਨੇ ਅਸਤੀਫ਼ਾ ਦਿਤਾ ਹੈ। ਟੋਕੀਉ ਸਥਿਤ ਸਾਫ਼ਟਬੈਂਕ ਨੇ ਵਿੱਤੀ ਨਤੀਜਿਆਂ ਨੂੰ ਜਾਰੀ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਜੈਕ ਮਾ ਦੇ ਅਸਤੀਫ਼ੇ ਦੀ ਘੋਸ਼ਣਾ ਕੀਤੀ।
ਹਾਲਾਂਕਿ, ਕੰਪਨੀ ਨੇ ਉਨ੍ਹਾਂ ਦੇ ਅਸਤੀਫੇ ਦੀ ਵਜ੍ਹਾ ਨਹੀਂ ਦਸੀ। ਚੀਨ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸਹਿ- ਸੰਸਥਾਪਕ ਮਾ ਨੇ ਹਾਲ ਹੀ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਵਿਰੁਧ ਲੜਾਈ ਵਿਚ ਮਦਦ ਲਈ ਮਾਸਕ ਅਤੇ ਜਾਂਚ ਕਿੱਟਾਂ ਦਾਨ ਦੇਣ ਵਰਗੇ ਕਈ ਲੋਕ ਭਲਾਈ ਦੇ ਕੰਮ ਕੀਤੇ ਹਨ। ਸਾਫ਼ਟਬੈਂਕ ਨੇ ਬੋਰਡ ਵਿਚ ਤਿੰਨ ਨਵੇਂ ਮੈਬਰਾਂ ਦੀ ਘੋਸ਼ਣਾ ਕੀਤੀ, ਜਿਨ੍ਹਾਂ ਵਿਚ ਸਾਫ਼ਟਬੈਂਕ ਦੇ ਮੁੱਖ ਵਿੱਤੀ ਅਧਿਕਾਰੀ ਯੋਸ਼ਿਮਿਤਸੁ ਗੋਟੋ ਅਤੇ ਵਾਸੇਦਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਯੁਕੋ ਕਵਾਮੋਟੋ ਸ਼ਾਮਲ ਹਨ।(ਪੀਟੀਆਈ)