ਓਬਾਮਾ ਬੇਹੱਦ ਅਯੋਗ ਰਾਸ਼ਟਰਪਤੀ ਸੀ: ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਐਤਵਾਰ ਨੂੰ 'ਬੇਹੱਦ ਅਯੋਗ ਰਾਸ਼ਟਰਪਤੀ' ਦਸਿਆ।

File Photo

ਵਾਸ਼ਿੰਗਟਨ, 18 ਮਈ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਐਤਵਾਰ ਨੂੰ 'ਬੇਹੱਦ ਅਯੋਗ ਰਾਸ਼ਟਰਪਤੀ' ਦਸਿਆ। ਟਰੰਪ ਦੀ ਇਹ ਪ੍ਰਤਿਕਿਰਿਆ ਉਸ ਸਮੇਂ ਆਈ ਜਦ ਸਨਿਚਰਵਾਰ ਨੂੰ ਓਬਾਮਾ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਦੇ ਕੰਮਕਾਜ ਦੇ ਤਰੀਕਿਆਂ ਦੀ ਨਿੰਦਾ ਕੀਤੀ। ਟਰੰਪ ਨੇ ਕੈਂਪ ਡੇਵਿਡ ਰਵਾਨਾ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਓਬਾਮਾ ਇਕ ਅਯੋਗ ਰਾਸ਼ਟਰਪਤੀ ਸਨ। ਮੈਂ ਇਹ ਕਹਿ ਸਕਦਾ ਹਾਂ, ਬੇਹੱਦ ਅਯੋਗ।

 ਟਰੰਪ ਓਬਾਮਾ ਦੇ ਬਿਆਨ ਉਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਪਣੇ ਸੰਬੋਧਨ ਵਿਚ ਓਬਾਮਾ ਨੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਨੇ ਅਮਰੀਕੀ ਅਗਵਾਈ ਦਾ ਪਰਦਾਫ਼ਾਸ਼ ਕਰ ਦਿਤਾ ਹੈ। ਓਬਾਮਾ ਨੇ ਕਿਸੇ ਅਧਿਕਾਰੀ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਇੰਨੇ ਸਾਰੇ ਮੁਖੀ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਬਹੁਤੇ ਤਾਂ ਮੁਖੀ ਹੋਣ ਦਾ ਦਿਖਾਵਾ ਵੀ ਨਹੀਂ ਕਰ ਰਹੇ। ਫਿਲਹਾਲ , ਸਾਬਕਾ ਰਾਸ਼ਟਰਪਤੀ ਦੇ ਦਫ਼ਤਰ ਤੋਂ ਟਰੰਪ ਦੀ ਟਿੱਪਣੀ ਉਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। (ਪੀਟੀਆਈ)