ਮੈਕਸੀਕੋ 'ਚ ਵਾਪਰਿਆ ਵੱਡਾ ਹਾਦਸਾ, 14 ਲੋਕਾਂ ਦੀ ਗਈ ਜਾਨ
ਇਸ ਹਾਦਸੇ ਵਿਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ।
14 killed, 20 injured after bus accident in Jalisco
ਮੈਕਸੀਕੋ - ਮੈਕਸੀਕੋ ਦੇ ਜੈਲਿਸਕੋ ਸੂਬੇ ਵਿਚ ਟਕਸੁਏਕਾ-ਸਿਟਲਾ ਹਾਈਵੇਅ 'ਤੇ ਇਕ ਬੱਸ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਰਾਜ ਸੁਰੱਖਿਆ ਅਤੇ ਨਾਗਰਿਕ ਰੱਖਿਆ ਦੇ ਸਕੱਤਰੇਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਕੱਤਰੇਤ ਨੇ ਟਵੀਟ ਕੀਤਾ ਕਿ ਬੱਸ ਮੈਕਸੀਕੋ ਦੇ ਸ਼ਹਿਰ ਜੋਕੋਟੇਪੇਕ ਵੱਲ ਜਾ ਰਹੀ ਸੀ ਕਿ ਅਚਾਨਕ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਸੜਕ ਕਿਨਾਰੇ ਬਣੀ ਕੰਧ ਨਾਲ ਟਕਰਾ ਗਈ।
ਹਾਦਸੇ ਵਿਚ 14 ਲੋਕਾਂ ਦੇ ਮਰਨ ਅਤੇ 20 ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਸਮਾਚਾਰ ਏਜੰਸੀ ਸਪੁਤਨਿਕ ਅਨੁਸਾਰ ਬੱਸ ਵਿਚ ਸਥਾਨਕ ਅਧਿਕਾਰੀ ਅਤੇ ਬੇਰੀ ਬਣਾਉਣ ਵਾਲੀ ਕੰਪਨੀ ਦੇ ਕਰਮਚਾਰੀ ਸਵਾਰ ਸਨ। ਇਸ ਹਾਦਸੇ ਵਿਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ।