ਡੀਜ਼ਲ ਇੰਜਣ ਨਿਕਾਸੀ ਧੋਖਾਧੜੀ : ਔਡੀ ਕੰਪਨੀ ਦਾ ਸੀਈਓ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲਗਜ਼ਰੀ ਕਾਰ ਔਡੀ ਬਣਾਉਣ ਵਾਲੀ ਕੰਪਨੀ ਦੇ ਸੀਈਓ ਨੂੰ ਨਿਕਾਸੀ ਧੋਖਾਧੜੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੂਪਰਟ ਸਟੈਡਲਰ ਜੋ ਔਡੀ ਦੀ ਮੂਲ ...

Rupart Stadler

ਬਰਲਨ, ਲਗਜ਼ਰੀ ਕਾਰ ਔਡੀ ਬਣਾਉਣ ਵਾਲੀ ਕੰਪਨੀ ਦੇ ਸੀਈਓ ਨੂੰ ਨਿਕਾਸੀ ਧੋਖਾਧੜੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੂਪਰਟ ਸਟੈਡਲਰ ਜੋ ਔਡੀ ਦੀ ਮੂਲ ਕੰਪਨੀ ਫ਼ਾਕਸਵੈਗਨ ਨਾਲ 1990 ਤੋਂ ਕੰਮ ਕਰ ਰਿਹਾ ਹੈ, ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਖ਼ਦਸ਼ਾ ਹੈ ਕਿ ਉਹ ਚੱਲ ਰਹੀ ਧੋਖਾਧੜੀ ਜਾਂਚ ਦੇ ਮਾਮਲੇ ਵਿਚ ਗਵਾਹਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਡੀਜ਼ਲ ਨਿਕਾਸੀ ਸਕੈਂਡਲ 2015 ਵਿਚ ਸਾਹਮਣੇ ਆਇਆ ਸੀ।

ਕੰਪਨੀ ਨੇ ਸਾਫ਼ਟਵੇਟਰ ਜ਼ਰੀਏ ਸਾਫ਼ ਹਵਾ ਨਿਯਮਾਂ ਨਾਲ ਛੇੜਛਾੜ ਕੀਤੀ।  ਸਾਫ਼ਟਵੇਅਰ ਨੇ ਡੀਜ਼ਲ ਇੰਜਣਾਂ ਵਿਚੋਂ ਨਿਕਲਣ ਵਾਲੇ ਧੂੰਏਂ ਨੂੰ ਅਸਲ ਨਾਲੋਂ ਘੱਟ ਜ਼ਹਿਰੀਲਾ ਵਿਖਾਇਆ ਤੇ ਪ੍ਰਦਸ਼ੂਣ ਵਾਲੇ ਅੰਕੜੇ ਲੁਕਾਏ। ਸਟੈਡਲਰ ਸਮੇਤ ਕੰਪਨੀ ਦੇ 20 ਮੌਜੂਦਾ ਤੇ ਸਾਬਕਾ ਮੁਲਾਜ਼ਮਾਂ ਵਿਰੁਧ ਧੋਖਾਧੜੀ ਦਾ ਦੋਸ਼ ਹੈ। ਇਹ ਕੇਸ ਅਮਰੀਕਾ ਅਤੇ ਯੂਰਪ ਵਿਚ ਵੇਚੀਆਂ ਗਈਆਂ 240,000 ਡੀਜ਼ਲ ਕਾਰਾਂ ਵਿਚ ਸ਼ੱਕੀ ਨਿਕਾਸੀ ਧੋਖਾਧੜੀ ਨਾਲ ਜੁੜਿਆ ਹੈ।

ਸਬੂਤ ਇਕੱਠੇ ਕਰਨ ਦੇ ਮਕਸਦ ਨਾਲ ਪਿਛਲੇ ਹਫ਼ਤੇ ਸਟੈਡਲਰ ਦੇ ਘਰ ਦੀ ਤਲਾਸ਼ੀ ਲਈ ਗਈ ਸੀ। ਜਾਂਚ ਸਾਲ ਭਰ ਤੋਂ ਚੱਲ ਰਹੀ ਹੈ। ਜੇ ਉਹ ਜਾਂਚ ਵਿਚ ਸਹਿਯੋਗ ਦਿੰਦਾ ਹੈ ਤਾਂ ਅਗਲੇ ਹਫ਼ਤੇ ਉਸ ਦੀ ਰਿਹਾਈ ਹੋ ਸਕਦੀ ਹੈ। ਕੰਪਨੀ ਨੇ ਵੀ ਮੰਨਿਆ ਹੈ ਕਿ ਇਸ ਨੇ ਨਿਕਾਸੀ ਟੈਸਟਾਂ 'ਚ ਧੋਖਾਧੜੀ ਕਰਨ ਲਈ ਲੱਖਾਂ ਡੀਜ਼ਲ ਇੰਜਣਾਂ ਨਾਲ ਛੇੜਛਾੜ ਕੀਤੀ।    (ਏਜੰਸੀ)