ਕੈਨੇਡਾ ਨੇ ਭਾਰਤ ‘ਚ ਚਲਾਈ ਵੀਜ਼ਾ ਸੂਚਨਾ ਮੁਹਿੰਮ, ਹੁਣ ਬਚਾ ਸਕਦੇ ਹੋ ਪੈਸਾ ਤੇ ਸਮਾਂ
ਅਕਸਰ ਹੀ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਪੈਸੇ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ...
ਟੋਰਾਂਟੋ: ਅਕਸਰ ਹੀ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਪੈਸੇ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ। ਅਜਿਹੇ ‘ਚ ਭਾਰਤੀ ਲੋਕ ਵਧੇਰੇ ਮਾਤਰਾ ‘ਚ ਕੈਨੇਡਾ ਜਾਂਦੇ ਹਨ। ਕੈਨੇਡਾ ਜਾ ਕੇ ਕੰਮ ਕਰਨਾ ਤੇ ਵਸਣਾ ਪੰਜਾਬੀਆਂ ਦਾ ਸੁਫ਼ਨਾ ਹੈ ਤੇ ਇਹੋ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਂਦਾ ਹੈ। ਕੈਨੇਡਾ ਨੇ ਜਿੱਥੇ ਵੀਜ਼ਾ ਨਿਯਮ ਸਖ਼ਤ ਕੀਤੇ ਹਨ, ਉਥੇ ਹੀ ਭਾਰਤੀ ਟੈਲੇਂਟ ਨੂੰ ਸਮਝਦਿਆਂ ਇਥੇ ਮੌਕਾ ਦਿੱਤਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਭਾਰਤੀ ਖ਼ਾਸ ਕਰਕੇ ਪੰਜਾਬ ਕੈਨੇਡਾ ਵਿਚ ਪੜਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ ਦਾ ਸੁਪਨਾ ਦੇਖਦੇ ਹਨ ਫਿਰ ਚਾਹੇ ਉਨ੍ਹਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।
ਅਪਣੇ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਬੱਚੇ ਏਜੰਟਾਂ ਜਾਂ ਹੋਰਾਂ ਤਰੀਕਿਆਂ ਨਾਲ ਅਪਣੇ ਲੱਖਾਂ ਰੁਪਏ ਡੋਬ ਲੈਂਦੇ ਹਨ। ਪ੍ਰੰਤੂ ਹੁਣ ਕੈਨੇਡਾ ਵੱਲੋਂ ਭਾਰਤ ‘ਚ ਇਕ ਖ਼ਾਸ ਮੁਹੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਕਿ ਕੈਨੇਡਾ ਜਾਣ ਦੇ ਚਾਹਵਾਨਾਂ ਦਾ ਪੈਸਾ ਤੇ ਸਮੇਂ ਦੋਵੇਂ ਹੀ ਬਚਣਗੇ। ਦੱਸਣਯੋਗ ਹੈ ਕਿ ਕੈਨੇਡਾ ਨੇ ਪਿਛਲੇ ਸਾਲ 2,97,000 ਭਾਰਤੀਆਂ ਦਾ ਸਵਾਗਤ ਕੀਤਾ ਤੇ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅਜਿਹੇ ਵਿਚ ਬਿਨੈਕਾਰਾਂ ਲਈ ਵੀਜ਼ਾ ਅਪਲਾਈ ਕਰਨ ਦੌਰਾਨ ਸਹੀ ਤੱਥਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਕੈਨੇਡਾ ਦੇ ਰਫ਼ਿਊਜੀ, ਸਿਟੀਜ਼ਨ ਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਦਾ ਰਹੇਗਾ। ਇਸ ਮੁਹਿੰਮ ਨਾਲ ਸਾਡੇ ਭਾਰਤੀ ਤੇ ਹੋਰਾਂ ਦੋਸਤ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਦਦ ਮਿਲੇਗੀ ਤੇ ਉਹ ਵੀਜ਼ਾ ਅਪਲਾਈ ਸਿਸਟਮ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿਨੈਕਾਰਾਂ ਨੂੰ ਵੀਜ਼ਾ ਅਪਲਾਈ ਕਰਨ ਦੌਰਾਨ ਇਮੀਗ੍ਰੇਸ਼ਨ ਸਲਾਹਕਾਰ ਕੋਲ ਵਾਧੂ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੈ। ਬਿਨੈਕਾਰਾਂ ਅਪਣੇ ਘਰ ਵਿਚ ਬੈਠੇ-ਬੈਠੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ।
ਇੰਨਾਂ ਹੀ ਨਹੀਂ ਜੇਕਰ ਵੀਜ਼ਾ ਅਪਲਾਈ ਕਰਨ ਸਮੇਂ ਕੁਝ ਮੁਸ਼ਕਿਲ ਪੇਸ਼ ਆਵੇ ਤਾਂ ਆਪਣੇ ਕਿਸੇ ਭਰੋਸੇਯੋਗ ਮਿੱਤਰ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ਼ 100 ਕੈਨੇਡੀਅਨ ਡਾਲਰ ‘ਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਕਿਸੇ ਜ਼ਿਆਦਾ ਸਸਤਾ ਹੈ। ਆਨਲਾਈਨ ਵੀਜ਼ਾ ਅਪਲਾਈ ਦੌਰਾਨ ਧੋਖਾ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ। ਅਹਿਮਦ ਹੁਸੈਨ ਨੇ ਇਸ ਦੌਰਾਨ ਬਿਨੈਕਾਰਾਂ ਨੂੰ ਇਹ ਵੀ ਸਲਾਹ ਦਿੱਤਾ ਕਿ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਸਮੇਂ ਅਣ-ਅਧਇਕਾਰਿਤ ਸਲਾਹਕਾਰਾਂ ਤੋਂ ਬਚਿਆ ਜਾਵੇ।
ਅਜਿਹੇ ਸਲਾਹਕਾਰ ਸਿਰਫ਼ ਸਲਾਹ ਦੇਣ ਦੇ ਵੀ ਪੈਸੇ ਚਾਰਚ ਕਰਦੇ ਹਨ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਸਲਾਹਕਾਰ ਦੀ ਲੋੜ ਪਵੇ ਤਾਂ ਉਹ ਪਹਿਲਾਂ ਇਹ ਪੁਖਤਾ ਕਰ ਲੈਣ ਕਿ ਇਮੀਗ੍ਰੇਸ਼ਨ ਸਲਾਹਕਾਰ ਅਧਇਕਾਰਿਤ ਹੋਵੇ। ਅਜਿਹੇ ‘ਚ ਧੋਖੇਬਾਜ਼ ਸਲਾਹਕਾਰਾਂ ਤੇ ਬੀਜ਼ਾ ਘੁਟਾਲਿਆਂ ਤੋਂ ਬਚਣਾ ਜ਼ਰੂਰੀ ਹੈ। ਜੇਕਰ ਤੁਹਾਡੀ ਫਾਈਲ ਕਿਸੇ ਰਫ਼ਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫ਼ਿਊਜ਼ਲ ਤੋਂ ਬਾਅਦ ਬਦਲੀ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੋਵੇ।
ਮਤਲਬ ਕਿ ਇਹ ਦੱਸਿਆ ਜਾ ਸਕੇ ਕਿ ਪਹਿਲੀਆਂ ਕਦਮਾਂ ਦੂਰ ਕਰ ਲਈਆਂ ਹਨ। ਜੇਕਰ ਇਕੋ ਜਾਣਕਾਰੀ ਨਾਲ ਵਾਰ-ਵਾਰ ਅਪਲਾਈ ਕੀਤਾ ਜਾ ਰਿਹਾ ਹੈ, ਉਹ ਵੀ ਬਿਨਾਂ ਕਿਸੇ ਸਲਾਹਕਾਰ ਦੇ, ਤਾਂ ਇਹ ਨਾਲ ਆਖਰੀ ਫ਼ੈਸਲਾ ਵਿਚ ਕੋਈ ਬਦਲਾਅ ਨਹੀਂ ਆਉਂਦਾ। ਇਸ ਨਲਾ ਸਿਰਫ਼ ਸਮਾਂ ਤੇ ਪੈਸੇ ਹੀ ਬਰਬਾਦ ਹੋਣਗੇ। ਇਹ ਕੈਂਪੇਨ ਅਖ਼ਬਾਰਾਂ, ਰੇਡੀਓ, ਫੇਸਬੁੱਕ ਤੇ ਗੂਗਲ ‘ਤੇ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਬੰਧੀ ਇਸ਼ਤਿਹਾ ਅੰਗਰੇਜ਼ੀ, ਫ੍ਰੈਂਚ, ਪੰਜਾਬ ਤੇ ਹਿੰਦੀ ਵਿਚ ਜਾਰੀ ਕੀਤੇ ਗਏ ਹਨ ਤੇ ਇਹ ਪੂਰੇ ਜੂਨ ਮਹੀਨੇ ਚੱਲਣਗੇ। ਇਸ ਸਬੰਧੀ ਹੋਰ ਜਾਣਕਾਰੀ ਲਈ ਵੈੱਬਸਾਈਟ ਦੀ ਮਦਦ ਲਈ ਜਾ ਸਕਦੀ ਹੈ ਤੇ ਅਪਣੇ ਭਰੋਸੇਯੋਗ ਮਿੱਤਰ ਰਾਹੀਂ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ।