ਬੋਲਟਨ ਦਾ ਦਾਅਵਾ : ਟਰੰਪ ਨੇ ਦੋਬਾਰਾ ਜਿੱਤਣ ਲਈ ਸ਼ੀ ਜਿਨਪਿੰਗ ਤੋਂ ਮੰਗੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਦੋਬਾਰਾ ਜਿੱਤ ਹਾਸਲ ਕਰਨ ਲਈ ਜੀ-20

Bolton

ਵਾਸ਼ਿੰਗਟਨ, 18 ਜੂਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਦੋਬਾਰਾ ਜਿੱਤ ਹਾਸਲ ਕਰਨ ਲਈ ਜੀ-20 ਸਿਖਰ ਸੰਮੇਲਨ ਵਿਚ ਚੀਨ ਦੇ ਅਪਣੇ ਹਮਰੁਤਬਾ ਸ਼ੀ ਜਿਨਪਿੰਗ ਤੋਂ ਮਦਦ ਮੰਗੀ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਅਪਣੀ ਕਿਤਾਬ ਵਿਚ ਇਹ ਦਾਅਵਾ ਕੀਤਾ ਹੈ।

ਵ੍ਹਾਈਟ ਹਾਊਸ ਨੇ ਕਿਹਾ ਕਿ ਬੋਲਟਨ ਦੀ ਅਗਲੀ ਕਿਤਾਬ ਵਿਚ ਗੁਪਤ ਸੂਚਨਾਵਾਂ ਹਨ ਤੇ ਨਿਆਂ ਵਿਭਾਗ ਨੇ ਇਸ ਕਿਤਾਬ ਦੇ ਪ੍ਰਕਾਸ਼ਨ 'ਤੇ ਅਸਥਾਈ ਰੋਕ ਲਗਾਉਣ ਦੀ ਮੰਗ ਕੀਤੀ ਹੈ। 'ਦਿ ਰੂਮ ਵੇਅਰ ਇਟ ਹੈਪਨਡ : ਆ ਵ੍ਹਾਈਟ ਹਾਊਸ ਮੇਮੋਅਰ' ਨਾਂ ਦੀ ਇਸ ਕਿਤਾਬ ਦੇ ਭਾਗ 'ਦਿ ਨਿਊਯਾਰਕ ਟਾਈਮਜ਼', 'ਦਿ ਵਾਸ਼ਿੰਗਟਨ ਪੋਸਟ' ਅਤੇ 'ਦਿ ਵਾਲ ਸਟਰੀਟ ਜਨਰਲ' ਨੇ ਬੁਧਵਾਰ ਨੂੰ ਛਾਪੇ। ਇਸ ਕਿਤਾਬ ਦੇ 23 ਜੂਨ ਤੋਂ ਦੁਕਾਨਾਂ ਵਿਚ ਮਿਲਣ ਦੀ ਉਮੀਦ ਹੈ। ਰਾਸ਼ਟਰਪਤੀ ਨੇ ਪਿਛਲੇ ਸਾਲ ਬੋਲਟਨ ਨੂੰ ਬਰਖ਼ਾਸਤ ਕਰ ਦਿਤਾ ਸੀ।

ਟਰੰਪ ਨੇ ਬੁਧਵਾਰ ਨੂੰ 'ਦਿ ਵਾਲ ਸਟਰੀਟ ਜਨਰਲ' ਤੋਂ ਕਿਹਾ, ''ਉਹ ਝੂਠਾ ਹੈ। ਵਾਈਟ ਹਾਊਸ ਵਿਚ ਹਰ ਕੋਈ ਜਾਨ ਬੋਲਟਨ ਤੋਂ ਨਫ਼ਰਤ ਕਰਦਾ ਹੈ। ਰਾਸ਼ਟਰਪਤੀ ਨੇ ਫੋਕਸ ਨਿਊਜ਼ ਨੂੰ ਇਕ ਇੰਟਰਵੀਊ ਵਿਚ ਕਿਹਾ ਕਿ ਬੋਲਟਨ ਨੇ ''ਬਹੁਤ ਜ਼ਿਆਦਾ ਗੁਪਤਾ ਸੂਚਨਾਵਾਂ ਜਨਤਕ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਅਤੇ ਉਸਦੇ ਕੋਲ ਇਸ ਲਈ ਮਨਜ਼ੂਰੀ ਵੀ ਨਹੀਂ ਹੈ।

ਅਪਣੀ ਕਿਤਾਬ 'ਚ ਬੋਲਟਨ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਸ਼ੀ ਨੇ ਪਿਛਲੇ ਸਾਲ ਟਰੰਪ ਨੂੰ ਦਸਿਆ ਕਿ ਚੀਨ ਉਈਗਰ ਮੁਸਲਮਾਨਾਂ ਨੂੰ ਵੱਡੀ ਗਿਣਤੀ ਵਿਚ ਨਜ਼ਰਬੰਦ ਕਰਨ ਲਈ ਬੰਦੀ ਕੈਂਪ ਬਣਾ ਰਿਹਾ ਹੈ ਤਾਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਹੀ ਕਰਨਾ ਚਾਹੀਦਾ। ਬੋਲਟਨ ਨੇ ਕਿਹਾ, 29 ਜੂਨ, 2019 ਨੂੰ ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਓਸਾਕਾ ਵਿਚ ਹੋਈ ਬੈਠਕ ਦੌਰਾਨ ਟਰੰਪ ਨੇ ਸ਼ੀ ਜਿਨਪਿੰਗ ਨੂੰ ਵੋਟਾਂ ਵਿਚ ਮਦਦ ਕਰਨ ਲਈ ਅਪੀਲ ਕੀਤੀ ਸੀ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੈਕਨੈਨੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, ''ਇਸ ਕਿਤਾਬ ਵਿਚ ਕਈ ਗੁਪਤ ਸੂਚਨਾਵਾਂ ਹਨ ਜੋ ਮਾਫ਼ ਕਰਨਯੋਗ ਨਹੀਂ ਹਨ । ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੀ ਕਿਤਾਬ ਵਿਚ ਅਮਰੀਕਾ ਦੀ ਸਰਕਾਰ ਦੀਆਂ ਬਹੁਤ ਗੁਪਤ ਸੂਚਨਾਵਾਂ ਹੋਣਾ ਅਸਵਿਕਾਰਯੋਗ ਹੈ ਜੋ ਛਪਣਗੀਆਂ। ਇਹ ਬਿਲਕੁਲ ਵੀ ਸਵਿਕਾਰਯੋਗ ਨਹੀਂ ਹੈ। ਇਸ ਦੀ ਸਮੀਖਿਆ ਨਹੀਂ ਕੀਤੀ ਗਈ ਹੈ।'' (ਪੀਟੀਆਈ)

ਟਰੰਪ ਪ੍ਰਸ਼ਾਸਨ ਨੇ ਬੋਲਟਨ ਪ੍ਰਕਾਸ਼ਨ ਨੂੰ ਬਲਾਕ ਕਰਨ ਲਈ ਮੰਗਿਆ ਐਂਮਰਜੈਂਸੀ ਆਦੇਸ਼
ਅਮਰੀਕੀ ਨਿਆਂ ਵਿਭਾਗ ਨੇ ਬੁਧਵਾਰ ਨੂੰ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਦੇ ਆਗਾਮੀ ਵ੍ਹਾਈਟ ਹਾਊਸ ਯਾਦਾਂ ਦੇ ਪ੍ਰਕਾਸ਼ਨ ਨੂੰ ਰੋਕਦੇ ਹੋਏ ਇਕ ਜੱਜ ਤੋਂ ਇਕ ਐਂਮਰਜੈਂਸੀ ਆਦੇਸ਼ ਮੰਗਿਆ ਹੈ। ਦਿ ਵਾਸ਼ਿੰਗਟਨ ਪੋਸਟ ਨੇ ਦਸਿਆ ਕਿ ਇਸ ਕਦਮ ਨੂੰ ਸਾਬਕਾ ਸਹਿਯੋਗੀ ਖ਼ਿਲਾਫ਼ ਕਾਨੂੰਨੀ ਲੜਾਈ ਵਾਧੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਪੁਸਤਕ ਦੇ ਕਈ ਵਿਸਫੋਟਕ ਵੇਰਵਾ ਜਨਤਕ ਦ੍ਰਿਸ਼ 'ਚ ਦਿਖਾਈ ਦਿਤਾ ਹੈ। ਟਰੰਪ ਪ੍ਰਸ਼ਾਸਨ ਵਲੋਂ ਮੰਗਲਵਾਰ ਨੂੰ ਬੋਲਟਨ ਖ਼ਿਲਾਫ਼ ਦੀਵਾਨੀ ਮੁਕੱਦਮਾ ਦਾਇਰ ਕਰਨ ਤੇ ਅਦਾਲਤ ਤੋਂ ਉਸ ਨੂੰ 23 ਜੂਨ ਨੂੰ ਇਸਦੀ ਨਿਰਧਾਰਿਤ ਰਿਲੀਜ਼ 'ਚ ਦੇਰੀ ਕਰਨ ਦਾ ਆਦੇਸ਼ ਦੇਣ ਲਈ ਕਹਿਣ ਮਗਰੋਂ ਇਹ ਕਦਮ ਚੁੱਕਿਆ ਹੈ। ਇਕ ਬਿਆਨ 'ਚ ਕਿਹਾ ਕਿ ਬੋਲਟਨ ਦੇ ਪ੍ਰਕਾਸ਼ਕ ਨੇ ਟਰੰਪ ਪ੍ਰਸ਼ਾਸਨ ਨੇ ਨਵੀਨਤਮ ਕਦਮ ਰਾਜਨੀਤੀ ਤੋਂ ਪ੍ਰੇਰਿਤ ਹੈ।