ਨਾਟੋ ਦੀ ਰਡਾਰ 'ਤੇ ਹੈ ਚੀਨ : ਅਮਰੀਕੀ ਸਫ਼ੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਅਮਰੀਕਾ ਦੀ ਇਕ ਸੀਨੀਅਰ ਸਫ਼ੀਰ ਨੇ ਕਿਹਾ ਹੈ ਕਿ ਚੀਨ ਅਪਣੇ ਕਦਮਾ ਕਾਰਨ

China is on NATO's radar: US ambassador

ਵਾਸ਼ਿੰਗਟਨ, 18 ਜੂਨ : ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਅਮਰੀਕਾ ਦੀ ਇਕ ਸੀਨੀਅਰ ਸਫ਼ੀਰ ਨੇ ਕਿਹਾ ਹੈ ਕਿ ਚੀਨ ਅਪਣੇ ਕਦਮਾ ਕਾਰਨ ਨਾਟੋ ਦੀ ਰਡਾਰ 'ਤੇ ਜਿਸ ਤਰ੍ਹਾਂ ਇਸ ਸਮੇਂ ਹੈ, ਪਹਿਲਾਂ ਕਦੇ ਵੀ ਨਹੀਂ ਰਿਹਾ। ਨਾਟੋ ਵਿਚ ਅਮਰੀਕਾ ਦੀ ਸਥਾਈ ਪ੍ਰਤੀਨੀਧੀ ਕੇ.ਬੈਲੀ ਹਚਿਸਨ ਨੇ ਇਥੇ ਡਿਜਿਟਲ ਮੀਟਿੰਗ ਵਿਚ ਪੱਤਰਕਾਰਾਂ ਨੂੰ ਕਿਹਾ, ''ਚੀਨ ਇਕ ਸ਼ਾਤੀਪੂਰਣ ਭਾਈਵਾਲ, ਇਕ ਚੰਗਾ ਵਪਾਰ ਸਹਿਯੋਗੀ ਹੋ ਸਕਦਾ ਸੀ, ਪਰ ਉਹ ਇਸ ਸਮੇਂ ਅਜਿਹਾ ਪ੍ਰਤੀਤ ਨਹੀਂ ਹੋ ਰਿਹਾ ਹੈ।

ਮੈਨੂੰ ਲਗਦਾ ਹੈ ਕਿ ਨਾਟੋ ਸਹਿਯੋਗੀ ਇਸ 'ਤੇ ਨਜ਼ਰ ਰੱਖ ਰਹੇ ਹਨ ਅਤੇ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਨ ਕਿ ਚੀਨ ਕੀ ਕਰ ਰਿਹਾ ਹੈ।''
ਹਚਿਸਨ ਨੇ ਤਾਈਵਾਨ, ਜਾਪਾਨ ਅਤੇ ਭਾਰਤ ਦੇ ਵਿਰੁਧ ਚੀਨ ਦੇ ਖ਼ਤਰਨਾਕ ਅਤੇ ਭੜਕਾਉਣ ਵਾਲੇ ਕਦਮਾਂ 'ਤੇ ਕਿਹਾ, ''ਉਹ ਸਾਡੀ ਰਡਾਰ 'ਤੇ ਹੈ ਅਤੇ ਮੈਨੂੰ ਲਗਦਾ ਹੈ ਕਿ ਅਜਿਹਾ ਹੋਣਾ ਚਾਹੀਦਾ ਕਿਉਂਕਿ ਸਾਨੂੰ ਖ਼ਤਰੇ ਦਾ ਮੁਲਾਂਕਣ ਕਰਨਾ ਚਾਹੀਦਾ। ਸਾਨੂੰ ਸੱਭ ਤੋਂ ਚੰਗਾ ਹੋਣ ਦੀ ਉਮੀਦ ਕਰਨੀ ਚਾਹੀਦੀ, ਪਰ ਸੱਭ ਤੋਂ ਖ਼ਰਾਬ ਹੋਣ ਦੇ ਲਈ ਤਿਆਰ ਰਹਿਣਾ ਚਾਹੀਦਾ।''

ਇਹ ਪੁੱਛੇ ਜਾਣ 'ਤੇ ਕਿ ਕੀ ਅਸਲ ਵਿਚ ਫ਼ੌਜੀ ਮੁਕਾਬਲਿਆਂ ਦਾ ਖ਼ਤਰਾ ਨੇੜੇ ਹੈ, ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਨਾਟੋ ਇਸ ਮਾਮਲੇ ਵਿਚ ਹੁਣ ਪਿਛਲੇ ਸਮੇਂ ਵਲ ਦੇਖ ਰਿਹਾ ਹੈ।'' ਹਚਿਸਨ ਨੇ 5 ਜੀ ਨੈੱਟਵਰਕ ਬਾਰੇ ਕਿਹਾ, ''ਅਸੀਂ ਅਪਣੇ ਸੰਚਾਰ ਨੂੰ ਸਰੱਖਿਅਤ ਰਖਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੇਖ ਰਹੇ ਹਾਂ ਕਿ ਸਾਡੇ ਕੁੱਝ ਚੀਨੀ ਦੁਸ਼ਮਣ ਸੰਚਾਰ ਪ੍ਰਦਾਤਾਵਾਂ ਵਲੋਂ ਨਿਰਧਾਰਤ ਇਕਰਾਰਨਾਮੇ ਦੀ ਜ਼ਿੰਮੇਵਾਰੀਆਂ ਨੂੰ ਕੰਟਰੋਲ ਕਰਨ ਵਿਚ ਸਮਰਥ ਨਹੀਂ ਹੈ। '

ਬੇਲਟ ਐਂਡ ਰੋਡ' ਪਹਿਲ ਸਮੇਤ ਇਹ ਸਾਰੀਆਂ ਚੀਜ਼ਾ ਸਾਡੇ ਸਹਿਯੋਗੀਆਂ ਵਿਚਾਲੇ ਇਸ ਗੱਲ ਨੂੰ ਲੈਕੇ ਚਿੰਤਾ ਪੈਦਾ ਕਰ ਰਹੀਆਂ ਹਣ ਕੀ ਚੀਨ ਦਾ ਇਰਾਦਾ ਕੀ ਹੈ।'' ਉਨ੍ਹਾਂ ਨੇ ਕਿਹਾ ਿਕ ਅਮਰੀਕਾ ਇਸ ਗੱਲ ਨੂੰ ਲੈਕੇ ਬਹੁਤ ਸਪਸ਼ਟ ਹੈ ਕਿ ਉਹ ਚੀਨ ਨੂੰ ਗਲੋਬਲ ਵਿਵਸਥਾ 'ਚ ਭਾਈਵਾਲ ਬਣਾਉਣਾ ਚਾਹੁੰਦਾ ਹੈ। (ਪੀਟੀਆਈ)