Donald Trump News: 'ਅਸੀਮ ਮੁਨੀਰ ਨੂੰ ਮਿਲ ਕੇ ਮਾਣ ਮਹਿਸੂਸ ਹੋ ਰਿਹਾ'... ਪਾਕਿਸਤਾਨੀ ਫ਼ੌਜ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਟਰੰਪ
'ਭਾਰਤ ਤੇ ਪਾਕਿ ਨਾਲ ਵਪਾਰਕ ਸਮਝੌਤੇ 'ਤੇ ਕਰ ਰਹੇ ਕੰਮ'
Donald Trump meets Asim Munir: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਖੇ ਪਾਕਿਸਤਾਨ ਦੇ ਫੌਜ ਮੁਖੀ ਸਈਦ ਅਸੀਮ ਮੁਨੀਰ ਦੀ ਮੇਜ਼ਬਾਨੀ ਕੀਤੀ। ਇਹ ਮੁਲਾਕਾਤ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਦੇ ਫ਼ੌਜੀ ਟਕਰਾਅ ਤੋਂ ਕੁਝ ਹਫ਼ਤਿਆਂ ਬਾਅਦ ਹੋਈ। ਮੁਲਾਕਾਤ ਤੋਂ ਬਾਅਦ, ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਉਹ ਪਾਕਿਸਤਾਨੀ ਫ਼ੌਜ ਮੁਖੀ ਨੂੰ ਮਿਲ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਨੇ ਭਾਰਤ ਨਾਲ ਜੰਗ ਨਾ ਕਰਨ ਲਈ ਮੁਨੀਰ ਦਾ ਧੰਨਵਾਦ ਕੀਤਾ। ਇਸ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦਾ ਵੀ ਜ਼ਿਕਰ ਕੀਤਾ ਅਤੇ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਨੂੰ ਜੰਗ ਟਾਲਣ ਲਈ 'ਬਹੁਤ ਸਮਝਦਾਰ' ਕਿਹਾ। ਮੁਨੀਰ ਨਾਲ ਮੁਲਾਕਾਤ ਬਾਰੇ ਬੋਲਦਿਆਂ ਕਿਹਾ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਉਸ ਨੂੰ ਇੱਥੇ ਇਸ ਲਈ ਬੁਲਾਇਆ ਕਿਉਂਕਿ ਮੈਂ ਉਸ ਦਾ ਭਾਰਤ ਨਾਲ ਯੁੱਧ ਖ਼ਤਮ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਸੀ।
ਪ੍ਰਧਾਨ ਮੰਤਰੀ ਮੋਦੀ ਕੁਝ ਸਮਾਂ ਪਹਿਲਾਂ ਹੀ ਇੱਥੋਂ ਗਏ ਹਨ ਅਤੇ ਭਾਰਤ ਨਾਲ ਵਪਾਰ ਸਮਝੌਤੇ 'ਤੇ ਕੰਮ ਕਰ ਰਹੇ ਹਨ। ਟਰੰਪ ਨੇ ਪਾਕਿਸਤਾਨ ਨਾਲ ਵੀ ਵਪਾਰ ਸਮਝੌਤੇ 'ਤੇ ਕੰਮ ਕਰਨ ਬਾਰੇ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ। ਦੋ ਬਹੁਤ ਸਮਝਦਾਰ ਲੋਕਾਂ ਨੇ, ਯੁੱਧ ਜਾਰੀ ਨਾ ਰੱਖਣ ਦਾ ਫ਼ੈਸਲਾ ਕੀਤਾ। ਉਹ ਦੋ ਵੱਡੀਆਂ ਪਰਮਾਣੂ ਸ਼ਕਤੀਆਂ ਹਨ। ਮੈਂ ਅੱਜ ਉਨ੍ਹਾਂ ਨੂੰ ਮਿਲ ਕੇ ਸਨਮਾਨਿਤ ਮਹਿਸੂਸ ਕੀਤਾ।" ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਖੇ ਅਸੀਮ ਮੁਨੀਰ ਨਾਲ ਦੁਪਹਿਰ ਦੇ ਖਾਣੇ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ।
ਬੰਦ ਦਰਵਾਜ਼ੇ ਵਾਲੀ ਮੀਟਿੰਗ ਵਿੱਚ ਪ੍ਰੈਸ ਨੂੰ ਇਜਾਜ਼ਤ ਨਹੀਂ ਸੀ। ਇਹ ਅਮਰੀਕੀ ਰਾਸ਼ਟਰਪਤੀ ਅਤੇ ਪਾਕਿਸਤਾਨ ਦੇ ਫ਼ੌਜ ਮੁਖੀ ਵਿਚਕਾਰ ਪਹਿਲੀ ਅਜਿਹੀ ਮੁਲਾਕਾਤ ਸੀ, ਜਿਸ ਵਿੱਚ ਸਿਵਲੀਅਨ ਅਧਿਕਾਰੀ ਸ਼ਾਮਲ ਨਹੀਂ ਸਨ