ਮੱਛੀ ਖਾਣ ਨਾਲ ਵਧਦੀ ਹੈ ਉਮਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਓਮੇਗਾ-ਥ੍ਰੀ ਫ਼ੈਟੀ ਐਸਿਡ ਯੁਕਤ ਮੱਛੀ ਜਾਂ ਹੋਰ ਖਾਧ ਵਸਤੂਆਂ ਖਾਣ ਨਾਲ ਕੈਂਸਰ ਜਾਂ ਦਿਲ ਦੇ ਰੋਗਾਂ ਤੋਂ ਬੇਵਕਤੀ ਮੌਤ ਦਾ ਖ਼ਤਰਾ ਘਟ ਹੋ ਜਾਂਦਾ ਹੈ..........

Fish

ਬੀਜਿੰਗ :  ਓਮੇਗਾ-ਥ੍ਰੀ ਫ਼ੈਟੀ ਐਸਿਡ ਯੁਕਤ ਮੱਛੀ ਜਾਂ ਹੋਰ ਖਾਧ ਵਸਤੂਆਂ ਖਾਣ ਨਾਲ ਕੈਂਸਰ ਜਾਂ ਦਿਲ ਦੇ ਰੋਗਾਂ ਤੋਂ ਬੇਵਕਤੀ ਮੌਤ ਦਾ ਖ਼ਤਰਾ ਘਟ ਹੋ ਜਾਂਦਾ ਹੈ। ਇਹ ਦਾਅਵਾ ਇਕ ਤਾਜ਼ਾ ਅਧਿਐਨ ਵਿਚ ਕੀਤਾ ਗਿਆ ਹੈ। ਇਸ ਅਧਿਐਨ ਵਿਚ 2,40,729 ਪੁਰਸ਼ਾਂ ਅਤੇ 1,80,580 ਔਰਤਾਂ ਦਾ 16 ਸਾਲ ਤਕ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ 54230 ਪੁਰਸ਼ ਅਤੇ 30882 ਔਰਤਾਂ ਦੀ ਇਸ ਦੌਰਾਨ ਮੌਤ ਹੋ ਗਈ। ਅਧਿਐਨ ਮੁਤਾਬਕ ਮੱਛੀਆਂ ਅਤੇ ਓਮੇਗਾ-ਥ੍ਰੀ ਫ਼ੈਟੀ ਐਸਿਡ ਅਤੇ ਕੁਲ ਮੌਤ ਦਰ ਵਿਚ ਕਮੀ ਵਿਚਾਲੇ ਅਹਿਮ ਸਬੰਧ ਵੇਖਿਆ ਗਿਆ ਹੈ।

ਚੀਨ ਦੀ ਜੇਜਿਯਾਂਗ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਵੇਖਿਆ ਕਿ ਜਿਹੜੇ ਮਰਦ ਮੱਛੀ ਦਾ ਜ਼ਿਆਦਾ ਸੇਵਨ ਕਰਦੇ ਸਨ, ਉਨ੍ਹਾਂ ਵਿਚ ਕੁਲ ਮੌਤ ਦਰ ਨੌਂ ਫ਼ੀ ਸਦੀ ਘੱਟ ਵੇਖੀ ਗਈ ਅਤੇ ਦਿਲ ਦੇ ਰੋਗਾਂ ਨਾਲ ਹੋਣ ਵਾਲੀ ਮੌਤ ਵਿਚ 10 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ। ਨਾਲ ਹੀ, ਉਨ੍ਹਾਂ ਦੀ ਕੈਂਸਰ ਨਾਲ ਮੌਤ ਹੋਣ ਦੀ ਸੰਭਾਵਨਾ ਛੇ ਫ਼ੀ ਸਦੀ ਤਕ ਘੱਟ ਅਤੇ ਸਾਹ ਸਬੰਧੀ ਰੋਗਾਂ ਨਾਲ ਹੋਣ ਵਾਲੀ ਮੌਤ ਵਿਚ 20 ਫ਼ੀ ਸਦੀ ਦੀ ਕਮੀ ਵੇਖੀ ਗਈ। ਇਹ ਅਧਿਐਨ ਇੰਟਰਨਲ ਮੈਡੀਸਨ ਰਸਾਲੇ ਵਿਚ ਛਪਿਆ ਹੈ। (ਏਜੰਸੀ)