ਅਮਰੀਕਾ : ਦੋ ਛੋਟੇ ਜਹਾਜ਼ ਹਵਾ 'ਚ ਟਕਰਾਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਫ਼ਲੋਰੀਡਾ 'ਚ ਉਡਾਣ ਸਮੇਂ ਦੋ ਛੋਟੇ ਜਹਾਜ਼ਾਂ ਦੀ ਆਪਸ 'ਚ ਟੱਕਰ ਹੋ ਗਈ। ਇਸ ਕਾਰਨ 19 ਸਾਲਾ ਭਾਰਤੀ ਮੂਲ ਦੀ ਨਿਸ਼ਾ ਸੇਜਵਾਲ ਸਮੇਤ ਤਿੰਨ ਲੋਕਾਂ ...

Collided Plane

ਵਾਸ਼ਿੰਗਟਨ,  ਅਮਰੀਕਾ ਦੇ ਫ਼ਲੋਰੀਡਾ 'ਚ ਉਡਾਣ ਸਮੇਂ ਦੋ ਛੋਟੇ ਜਹਾਜ਼ਾਂ ਦੀ ਆਪਸ 'ਚ ਟੱਕਰ ਹੋ ਗਈ। ਇਸ ਕਾਰਨ 19 ਸਾਲਾ ਭਾਰਤੀ ਮੂਲ ਦੀ ਨਿਸ਼ਾ ਸੇਜਵਾਲ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ 17 ਜੁਲਾਈ ਦਾ ਹੈ।ਅਮਰੀਕੀ ਅਖ਼ਬਾਰ 'ਮਿਆਮੀ ਹੈਰਾਲਡ' ਨੇ ਫ਼ੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਤੋਂ ਦਸਿਆ ਕਿ ਦੋਵੇਂ ਜਹਾਜ਼ਾਂ ਨੂੰ ਟ੍ਰੇਨੀ ਪਾਇਲਟ ਉਡਾ ਰਹੇ ਸਨ। ਪੁਲਿਸ ਨੇ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਦੋਵੇਂ ਜਹਾਜ਼ ਏਅਰਕਰਾਫ਼ਟ ਪਾਇਪਰ ਪੀਏ-34 ਅਤੇ ਸੇਸਨਾ 172 ਡੀਨ ਇੰਟਰਨੈਸ਼ਨਲ ਫ਼ਲਾਇਟ ਸਕੂਲ ਦੇ ਸਨ। ਇਸ ਸਕੂਲ ਦੇ ਜਹਾਜ਼ਾਂ ਦੇ 2007 ਤੋਂ ਲੈ ਕੇ 2017 ਤਕ 12 ਤੋਂ ਵੱਧ ਹਾਦਸੇ ਹੋ ਚੁਕੇ ਹਨ।

ਨਿਸ਼ਾ ਦੇ ਫ਼ੇਸਬੁਕ ਪੇਜ਼ ਮੁਤਾਬਕ ਉਸ ਨੇ ਬੀਤੇ ਸਾਲ ਸਤੰਬਰ 'ਚ ਹੀ ਡੀਨ ਇੰਟਰਨੈਸ਼ਨਲ ਫ਼ਲਾਇਟ ਸਕੂਲ ਵਿਚ ਦਾਖ਼ਲਾ ਲਿਆ ਸੀ। ਉਸ ਨੇ ਦਿੱਲੀ ਦੇ ਐਮਿਟੀ ਪਬਲਿਕ ਸਕੂਲ ਅਤੇ ਡੀ.ਏ.ਵੀ. ਮਾਡਲ ਸਕੂਲ ਤੋਂ ਵੀ ਪੜ੍ਹਾਈ ਕੀਤੀ ਸੀ। ਮਾਰੇ ਗਏ ਲੋਕਾਂ 'ਚ ਜੋਰਜ ਸਾਂਚੇਜ (22) ਅਤੇ ਰਾਲਫ਼ ਨਾਈਟ (72) ਵੀ ਸਨ। ਇਕ ਜਹਾਜ਼ 'ਚ ਦੋ ਲੋਕਾਂ ਦੀਆਂ ਲਾਸ਼ਾਂ ਅਤੇ ਦੂਜੇ ਜਹਾਜ਼ 'ਚ ਤੀਜੇ ਵਿਅਕਤੀ ਦੀ ਲਾਸ਼ ਮਿਲੀ।

ਮਿਆਮੀ ਪੁਲਿਸ ਮੁਤਾਬਕ, ''ਦੋਹਾਂ ਜਹਾਜ਼ਾਂ ਤੋਂ ਵਿਦਿਆਰਥੀਆਂ ਨੂੰ ਸਿਖਲਾਈ ਦਿਤੀ ਜਾ ਰਹੀ ਸੀ। ਅਜਿਹਾ ਲਗਦਾ ਹੈ ਕਿ ਉਨ੍ਹਾਂ 'ਚ ਇਕ ਪਾਇਲਟ-ਇਕ ਟ੍ਰੇਨਰ ਜਾਂ ਫਿਰ ਟ੍ਰੇਨਰ ਤੇ ਇਕ ਵਿਦਿਆਰਥੀ ਰਹੇ ਹੋਣਗੇ।''ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਲਾਸ ਏਂਜਲਸ 'ਚ ਜਹਾਜ਼ ਹਾਦਸਾ ਹੋਇਆ ਸੀ। 11 ਲੋਕਾਂ ਵਾਲਾ ਇਕ ਜਹਾਜ਼ ਅਲਾਸਕਾ 'ਚ ਪਹਾੜ ਦੇ ਇਕ ਹਿੱਸੇ ਨਾਲ ਟਕਰਾ ਗਿਆ ਸੀ। ਖੁਸ਼ਕਿਸਮਤੀ ਨਾਲ ਹਾਦਸੇ ਤੋਂ ਬਾਅਦ ਯਾਤਰੀ ਸੁਰੱਖਿਅਤ ਬਚ ਗਏ ਸਨ। (ਪੀਟੀਆਈ)