ਅਮਰੀਕੀਆਂ ਨੂੰ ਮਾਸਕ ਪਾਉਣ ਦੇ ਹੁਕਮ ਨਹੀਂ ਦੇਣਗੇ ਟਰੰਪ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਮਰੀਕੀਆਂ ਨੂੰ ਮਾਸਕ ਪਾਉਣ ਦੇ ਹੁਕਮ ਨਹੀਂ ਦੇਣਗੇ।

Donald Trump

ਵਾਸ਼ਿੰਗਟਨ, 18 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਮਰੀਕੀਆਂ ਨੂੰ ਮਾਸਕ ਪਾਉਣ ਦੇ ਹੁਕਮ ਨਹੀਂ ਦੇਣਗੇ। ਟਰੰਪ ਨੇ ਨਾਲ ਹੀ ਕਿਹਾ ਕਿ ਲੋਕਾਂ ਨੂੰ ‘‘ਕੁੱਝ ਆਜ਼ਾਦੀ ਹੈ।’’ ਟਰੰਪ ਦੀ ਇਹ ਟਿੱਪਣੀ ਅਮਰੀਕਾ ਦੇ ਸੀਨੀਅਰ ਲਾਗ ਰੋਗ ਮਾਹਰ ਡਾ. ਏਂਥਨੀ ਫਾਉਸੀ ਵਲੋਂ ਆਗੂਆ ਤੋਂ ਇਹ ਅਪੀਲ ਕੀਤੇ ਜਾਣ ਦੇ ਬਾਅਦ ਆਈ ਹੈ ਕਿ ਉਹ ਲੋਕਾਂ ਵਲੋਂ ਜਨਤਕ ਸਥਾਨਾਂ ’ਤੇ ਮਾਸਕ ਪਾਉਣ ਲਈ ‘‘ਜਿਨਾਂ ਹੋ ਸਕੇ ਉਨੀ ਸਖ਼ਤੀ ਕਰਨ।’’

ਟਰੰਪ ਨੇ ਫਾਕਸ ਨਿਊਜ਼ ਸੰਡੇ ਨਾਲ ਇੰਟਰਵੀਉ ਵਿਚ ਕਿਹਾ, ‘‘ਮੈਂ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ ਕਿ ਜੇਕਰ ਸਾਰੇ ਮਾਸਕ ਪਾਉਣ ਤਾਂ ਸਭ ਕੁੱਝ ਗਾਇਬ ਹੋ ਜਾਵੇਗਾ।’’ ਉਨ੍ਹਾਂ ਨੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਸੁਰੂਆਤੀ ਟਿੱਪਣੀਆਂ ’ਤੇ ਕਿਹਾ, ‘‘ਡਾ. ਫਾਉਸੀ ਨੇ ਕਿਹਾ ਮਾਸਕ ਨਾ ਪਾਉ। ਸਾਡੇ ਸਰਜਨ ਜਨਰਲ ਨੇ ਕਿਹਾ, ਮਾਸਕ ਨਾ ਪਾਉ। ਉਹ ਸਾਰੇ ਜੋ ਕਹਿ ਰਹੇ ਸਨ ਕਿ ਮਾਸਕ ਨਾ ਪਾਉ, ਹੁਣ ਅਚਾਨਕ ਕਹਿ ਰਹੇ ਹਨ ਕਿ ਸਾਰਿਆਂ ਨੂੰ ਮਾਸਕ ਪਾਉਣਾ ਚਾਹੀਦਾ, ਤੁਹਾਨੂੰ ਪਤਾ ਮਾਸਕ ਪਾਉਣ ਕਾਰਨ ਮੁਸ਼ਕਲਾਂ ਵੀ ਹੁੰਦੀਆਂ ਹਨ।’’(ਪੀਟੀਆਈ)