ਈਰਾਨ ਵਿਚ ਢਾਈ ਕਰੋੜ ਲੋਕ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਉਣ ਵਾਲੇ ਸਮੇਂ ਵਿਚ 8 ਕਰੋੜ ਦੀ ਆਬਾਦੀ ਵਿਚੋਂ ਤਿੰਨ ਤੋਂ ਸਾਢੇ ਤਿੰਨ ਕਰੋੜ ਲੋਕ ਹੋ ਸਕਦੇ ਹਨ ਪੀੜਤ

corona virus

ਤੇਹਰਾਨ, 18 ਜੁਲਾਈ : ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਸਨਿਚਰਵਾਰ ਨੂੰ ਖ਼ਦਸਾ ਪ੍ਰਗਟਾਇਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਸ਼ੁਰੂਆਤ ਤੋਂ ਹੁਣ ਤਕ ਲਗਭਗ ਢਾਈ ਕਰੋੜ ਈਰਾਨੀ ਨਾਗਰਿਕ ਪੀੜਤ ਹੋਏ ਹੋਣਗੇ। ਸਰਕਾਰੀ ਈਰਨਾ ਸਮਾਚਾਰ ਏਜੰਸੀ ਨੇ ਇਹ ਖ਼ਬਰ ਜਾਰੀ ਕੀਤੀ।  ਰੁਹਾਨੀ ਨੇ ਇੰਨੀ ਵੱਡੀ ਗਿਣਤੀ ’ਚ ਵਾਇਰਸ ਦਾ ਅੰਦਾਜ਼ਾ ਪ੍ਰਗਟ ਕਰਦੇ ਹੋਏ ਈਰਾਨ ਦੇ ਸਿਹਤ ਮੰਤਰਾਲੇ ਦੇ ਇਕ ਨਵੇਂ ਅਧਿਐਨ ਦਾ ਹਵਾਲਾ ਦਿਤਾ।

ਉਨ੍ਹਾਂ ਨੇ ਲੋਕਾਂ ਤੋਂ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਲਗਭਗ 8 ਕਰੋੜ ਦੀ ਆਬਾਦੀ ਵਿਚੋਂ ਕਰੀਬ ਤਿੰਨ ਕਰੋੜ ਤੋਂ ਸਾਢੇ ਤਿੰਨ ਕਰੋੜ ਲੋਕ ਕੋਵਿਡ 19 ਤੋਂ ਪੀੜਤ ਹੋ ਸਕਦੇ ਹਨ।  ਰੁਹਾਨੀ ਨੇ ਰੀਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਵੀ ਅੰਦਾਜ਼ਾ ਹੈ ਕਿ ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਜਲਦ ਦੁਗਣੀ ਹੋ ਜਾਵੇਗੀ ਜਿਵੇਂ ਕਿ ਅਸੀਂ ਪਿਛਲੇ 150 ਦਿਨਾਂ ਵਿਚ ਵੇਖਿਆ ਹੈ। ਈਰਾਨ ਪਛਮੀ ਏਸ਼ੀਆ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੈ ਜਿਥੇ ਹੁਣ ਤਕ ਕੋਵਿਡ 19 ਦੇ 2,70,000 ਮਾਮਲੇ ਸਾਹਮਣੇ ਆਏ ਹਨ ਅਤੇ ਘੱਟੋਂ ਘੱਟ 13,979 ਲੋਕਾਂ ਦੀ ਮੌਤ ਹੋ ਚੁੱਕੀ ਹੈ।        (ਪੀ.ਟੀ.ਆਈ)

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਕਰੋੜ 40 ਲੱਖ ਤੋਂ ਪਾਰ, 6 ਲੱਖ ਤੋਂ ਜ਼ਿਆਦਾ ਮੌਤਾਂ
ਜੋਹਾਨਸਬਰਗ, 18 ਜੁਲਾਈ : ਕੋਰੋਨਾ ਵਾਇਰਸ ਕਾਰਨ ਸੱਭ ਤੋਂ ਜ਼ਿਆਦਾ ਪ੍ਰਭਾਵਤ ਦੁਨੀਆਂ ਦੇ ਪੰਜ ਦੇਸ਼ਾਂ ਨੇ ਸਨਿਚਰਵਾਰ ਨੂੰ ਦਖਣੀ ਅਫ਼ਰੀਕਾ ਵਿਚ ਅਪਣੀ ਜਗ੍ਹਾ ਬਣਾਉਂਦਾ ਦਿਸ ਰਿਹਾ ਹੈ ਉਥੇ ਦੁਨੀਆਂ ਭਰ ’ਚ ਪੀੜਤਾਂ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੇ ਸਾਫ਼ ਕਰ ਦਿਤਾ ਹੈ ਕਿ ਆਮ ਜੀਵਨ ਦੇ ਮੁੜ ਤੋਂ ਪਟੜੀ ’ਤੇ ਪਰਤਣ ’ਚ ਅਜੇ ਕਾਫ਼ੀ ਸਮਾਂ ਲੱਗੇਗਾ। ਅਮਰੀਕਾ ਦੇ ਜਾਨ ਹਾਪਕਿਨਜ਼ ਯੁਨੀਵਰਸਿਟੀ ਮੁਤਾਬਕ ਦੁਨੀਆਂ ਭਰ ’ਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਇਕ ਕਰੋੜ 40 ਲੱਖ ਦੇ ਪਾਰ ਪੁੱਜ ਗਏ ਹਨ

ਜਦੋਂ ਕਿ ਹੁਣ ਤਕ 6 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ’ਚ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਉਥੇ ਹੀ ਭਾਰਤ ’ਚ ਵਾਇਰਸ ਦੇ ਮਾਮਲਿਆਂ ਦੀ ਗਿਣਤੀ 10 ਲੱਖ ਪਾਰ ਹੋ ਗਈ ਹੈ।  ਮਾਹਰਾਂ ਦਾ ਮੰਨਣਾ ਹੈ ਕਿ ਦੁਨੀਆਂ ਭਰ ’ਚ ਜਾਂਚ ਦੀ ਕਮੀ ਕਾਰਨ ਵਾਇਰਸ ਦੇ ਮਾਮਲੇ ਕਿਤੇ ਜ਼ਿਆਦਾ ਹਨ। ਹੁਣ ਜਦੋੋਂ ਦੇਸ਼ ਤਾਲਾਬੰਦੀ ਦੀ ਪਾਬੰਦੀਆਂ ’ਚ ਰਿਆਇਤਾਂ ਦੇ ਰਹੇ ਹਨ ਅਜਿਹੇ ਵਿਚ ਮਾਮਲਿਆਂ ਦੀ ਇਕ ਨਵੀਂ ਲਹਿਰ ਆ ਸਕਦੀ ਹੈ।      (ਪੀਟੀਆਈ)