ਪੈਗੰਬਰ ਦਾ ਵਿਵਾਦਿਤ ਕਾਰਟੂਨ ਬਣਾਉਣ ਵਾਲੇ ਕਾਰਟੂਨਿਸਟ Kurt Westergaard ਦਾ ਦੇਹਾਂਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਵੇਸਟਰਗਾਰਡ 1980 ਦੇ ਸ਼ੁਰੂ ਵਿਚ ਰੂੜ੍ਹੀਵਾਦੀ ਜੈਲਲੈਂਡਜ਼-ਪੋਸਟੇਨ ਅਖਬਾਰ ਲਈ ਕਾਰਟੂਨ ਬਣਾਉਂਦਾ ਸੀ

Kurt Westergaard

ਡੈੱਨਮਾਰਕ ਦੇ ਕਾਰਟੂਨਿਸਟ ਕਰਟ ਵੇਸਟਰਗਾਰਡ ਦੀ ਮੌਤ ਹੋ ਗਈ ਹੈ।ਉਹ 86 ਸਾਲਾਂ ਦਾ ਸੀ। ਕਰਟ ਵੇਸਟਰਗਾਰਡ ਨੇ ਪੈਗੰਬਰ ਮੁਹੰਮਦ ਦਾ ਇੱਕ ਚਿੱਤਰ ਬਣਾਇਆ ਸੀ। ਜਦੋਂ ਕਿ ਕੁਝ ਲੋਕਾਂ ਨੇ ਇਸ ਕਾਰੀਗਰੀ ਨੂੰ ਰਚਨਾਤਮਕਤਾ ਨਾਲ ਜੁੜੇ ਹੋਏ ਵੇਖਿਆ, ਮੁਸਲਮਾਨਾਂ ਦੇ ਇੱਕ ਵੱਡੇ ਹਿੱਸੇ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। ਬਰਲਿਨਗਸਕੇ ਅਖਬਾਰ ਨੇ ਐਤਵਾਰ ਨੂੰ ਉਹਨਾਂ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਸੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਵੇਸਟਰਗਾਰਡ 1980 ਦੇ ਸ਼ੁਰੂ ਵਿਚ ਰੂੜ੍ਹੀਵਾਦੀ ਜੈਲਲੈਂਡਜ਼-ਪੋਸਟੇਨ ਅਖਬਾਰ ਲਈ ਕਾਰਟੂਨ ਬਣਾਉਂਦਾ ਸੀ ਪਰ ਉਹਨਾਂ ਦੀ ਚਰਚਾ ਸਾਲ 2005 ਵਿਚ ਹੋਣ ਲੱਗੀ। ਜਦੋਂ ਉਸਨੇ ਅਖਬਾਰ ਵਿੱਚ ਪੈਗੰਬਰ ਮੁਹੰਮਦ ਦਾ ਇੱਕ ਕਥਿਤ ਵਿਵਾਦਗ੍ਰਸਤ ਕਾਰਟੂਨ ਬਣਾਇਆ ਸੀ। ਇਸ ਦੀ ਪੂਰੀ ਦੁਨੀਆ ਵਿਚ ਚਰਚਾ ਹੋਈ ਸੀ।