ਸਿਆਚਿਨ ’ਚ ਅੱਗਜ਼ਨੀ ਦੀ ਘਟਨਾ ’ਚ ਫੌਜੀ ਅਧਿਕਾਰੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਿੰਨ ਹੋਰ ਜਵਾਨ ਜ਼ਖਮੀ

PHOTO

 

ਸਿਆਚਿਨ: ਸਿਆਚਿਨ ਗਲੇਸ਼ੀਅਰ ’ਚ ਬੁਧਵਾਰ ਤੜਕੇ ਅੱਗ ਲੱਗਣ ਦੀ ਘਟਨਾ ’ਚ ਇਕ ਫੌਜੀ ਅਧਿਕਾਰੀ ਦੀ ਮੌਤ ਹੋ ਗਈ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਫੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਜ਼ਖਮੀ ਜਵਾਨਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਘਟਨਾ ਤੜਕੇ 3.30 ਵਜੇ ਦੇ ਕਰੀਬ ਵਾਪਰੀ।