ਅਮਰੀਕਾ ਤੇ ਚੀਨ 'ਚ ਉਡਾਣਾਂ ਦੀ ਗਿਣਤੀ ਦੁੱਗਣੀ ਕਰਨ 'ਤੇ ਬਣੀ ਸਹਿਮਤੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕਰੋਨਾ ਕਾਲ ਦੌਰਾਨ ਲੱਗੀਆਂ ਯਾਤਰਾ ਪਾਬੰਦੀਆਂ ਸਬੰਧੀ ਪੈਦਾ ਹੋਇਆ ਗਤੀਰੋਧ ਘਟਣ ਦੇ ਅਸਾਰ

Airlines

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਦੋਵਾਂ ਦੇਸ਼ਾ ਦੇ ਵਿਚਾਲੇ ਇਕ ਦੂਜੇ ਦੀ ਹਵਾਬਾਜ਼ੀ ਕੰਪਨੀਆਂ ਦੀ ਉਡਾਣਾਂ ਨੂੰ ਦੁੱਗਣਾ ਕਰਨ 'ਤੇ ਸਹਿਮਤੀ ਬਣ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਨਾਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ 'ਚ ਕੋਵਿਡ-19 ਮਹਾਂਮਾਰੀ ਦੌਰਾਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਸਬੰਧੀ ਪੈਦਾ ਹੋਇਆ ਗਤੀਰੋਧ ਘਟੇਗਾ।

ਅਮਰੀਕੀ ਆਵਾਜਾਈ ਮੰਤਰਾਲੇ ਨੇ ਦਸਿਆ ਕਿ ਅਮਰੀਕਾ ਨੇ ਚੀਨ ਦੇ ਚਾਰ ਪੈਸੇਂਜਰ ਜਹਾਜ਼ਾਂ ਨੂੰ ਦੁੱਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਹ ਚਾਰੇ ਜਹਾਜ਼ ਮੌਜੂਦਾ ਸਮੇਂ ਵਿਚ ਅਮਰੀਕਾ 'ਚ ਉਡਾਣ ਭਰ ਰਹੇ ਹਨ। ਇਹਨਾਂ ਦੀ ਗਿਣਤੀ ਵਧਾ ਕੇ 8 ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਦੇ ਨਾਲ ਹੀ ਚੀਨ ਨੇ ਵੀ ਅਪਣੇ ਇਥੇ ਉਡਣ ਵਾਲੀਆਂ ਅਮਰੀਕੀ ਉਡਾਣਾਂ ਨੂੰ ਦੁੱਗਣਾ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਮੰਤਰਾਲੇ ਨੇ ਦਸਿਆ ਕਿ ਇਸੇ ਤਰ੍ਹਾਂ ਚੀਨ ਦੀ ਏਅਰ ਚਾਈਨਾ, ਚਾਈਨਾ ਈਸਟਰਨ ਏਅਰ ਲਾਈਨਜ਼, ਚਾਈਨਾ ਸਾਊਥ ਏਅਰਲਾਈਨਜ਼ ਅਤੇ ਸ਼ੀਆਮੇਨ ਏਅਰਲਾਈਨਜ਼ ਹਫ਼ਤੇ ਵਿਚ ਚਾਰ ਦੀ ਬਜਾਏ ਅੱਠ ਉਡਾਣਾਂ ਦਾ ਸੰਚਾਲਨ ਅਮਰੀਕਾ ਲਈ ਕਰ ਸਕੇਗੀ।

ਇਸ ਐਲਾਨ ਦੇ ਬਾਅਦ ਤੁਰਤ ਬਾਅਦ ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਉਹ ਚੀਨ ਲਈ ਚਾਰ ਜਹਾਜ਼ਾਂ ਦੀ ਗਿਣਤੀ ਵਧਾਏਗਾ। 4 ਸਤੰਬਰ ਤੋਂ ਹਰ ਹਫ਼ਤੇ ਸਾਨ ਫ੍ਰਾਂਸਿਸਕੋ ਤੋਂ ਸ਼ੰਘਾਈ ਤਕ ਚਾਰ ਹੋਰ ਜਹਾਜ਼ ਉਡਾਣਾਂ ਭਰਨਗੇ। ਜਦਕਿ ਵਿਭਾਗ ਨੇ ਕਿਹਾ ਕਿ ਡੈਲਟਾ ਏਅਰਲਾਈਨਜ਼ ਵੀ ਦੋ ਵਾਰ ਹਫ਼ਤਾਵਰੀ ਉਡਾਣਾਂ ਨਾਲ ਹਫ਼ਤੇ ਵਿਚ ਚਾਰ ਵਾਰੀ ਉਡਾਣ ਭਰਨ ਦੇ ਲਈ ਯੋਗ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।