British Mountaineer: ਬ੍ਰਿਟਿਸ਼ ਪਰਬਤਆਰੋਹੀ ਨੇ 18,753 ਫ਼ੁਟ ਉਚੀ ਹਿਮਾਲੀਅਨ ਚੱਟਾਨ ਤੋਂ ਮਾਰੀ ਛਲਾਂਗ, ਬਣਾਇਆ ਗਿਨੀਜ਼ ਵਰਲਡ ਰਿਕਾਰਡ
British Mountaineer: ਬ੍ਰੇਗਮੈਨ ਨੇ ਇਹ ਰਿਕਾਰਡ ਬਣਾਉਣ ਲਈ ਦੋ ਹਫ਼ਤਿਆਂ ਤਕ ਤਿਆਰੀ ਕੀਤੀ।
British Mountaineer: ਇਕ ਬ੍ਰਿਟਿਸ਼ ਪਰਬਤਆਰੋਹੀ ਨੇ ਹਿਮਾਲਿਆ ਵਿਚ 18,753 ਫ਼ੁਟ ਉਚੀ ਚੱਟਾਨ ਤੋਂ ਹੇਠਾਂ ਸਕੀਇੰਗ ਕਰ ਕੇ ਗਿਨੀਜ਼ ਵਰਲਡ ਰਿਕਾਰਡ ਤੋੜ ਦਿਤਾ ਹੈ। 34 ਸਾਲਾ ਜੋਸ਼ੂਆ ਬ੍ਰੇਗਮੈਨ ਨੇ 5,716 ਮੀਟਰ ਦੀ ਉਚਾਈ ਤੋਂ ਛਾਲ ਮਾਰ ਕੇ ਅਤੇ ਪੈਰਾਸ਼ੂਟ ਰਾਹੀਂ ਉਤਰ ਕੇ ਦੁਨੀਆਂ ਦੀ ਸੱਭ ਤੋਂ ਉਚੀ ਸਕੀ ਛਾਲ ਪੂਰੀ ਕੀਤੀ। ਉਸ ਨੇ ਫ਼ਰਾਂਸ ਦੇ ਮੈਥਿਆਸ ਗਿਰੌਡ ਦੇ 4,359 ਮੀਟਰ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿਤਾ।
ਗਿਨੀਜ਼ ਰਿਕਾਰਡ ਵਿਚ ਸਕੀ ਜੰਪਿੰਗ ਨੂੰ ਇਕ ਖੇਡ ਮੰਨਿਆ ਜਾਂਦਾ ਹੈ ਜਿਸ ਵਿਚ ਸਕੀਇੰਗ ਅਤੇ ਬੇਸ ਜੰਪਿੰਗ ਨੂੰ ਜੋੜਿਆ ਜਾਂਦਾ ਹੈ। ਬ੍ਰੇਗਮੈਨ ਨੇ ਇਹ ਰਿਕਾਰਡ ਬਣਾਉਣ ਲਈ ਦੋ ਹਫ਼ਤਿਆਂ ਤਕ ਤਿਆਰੀ ਕੀਤੀ। ਉਨ੍ਹਾਂ ਦੀ ਤਿਆਰੀ ਵਿਚ ਹਾਈਕਿੰਗ, ਸਕੀਇੰਗ, ਹਾਈ ਐਲਟੀਟਿਊਡ ਕੈਂਪਿੰਗ ਆਦਿ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਨੇਪਾਲ ਵਿਚ ਮਨੁੱਖੀ ਤਸਕਰੀ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਇਹ ਚੁਣੌਤੀ ਸ਼ੁਰੂ ਕੀਤੀ ਗਈ ਸੀ। ਨੇਪਾਲ ਵਿਚ ਹਰ ਸਾਲ ਹਜ਼ਾਰਾਂ ਬੱਚਿਆਂ ਦੀ ਤਸਕਰੀ ਕੀਤੀ ਜਾਂਦੀ ਹੈ। ਜੋਸ਼ੂਆ ਇਸ ਰਿਕਾਰਡ ਰਾਹੀਂ ਚੈਰਿਟੀ ਲਈ ਪੈਸਾ ਇਕੱਠਾ ਕਰਨਾ ਚਾਹੁੰਦਾ ਸੀ।