Australia ’ਚ ਭਾਰਤੀ ਮੂਲ ਦੇ ਸਿੱਖ ਡਾਕੀਏ Gurpreet Singh ਨੇ ਖਿੱਚਿਆ ਸਭ ਦਾ ਧਿਆਨ
ਪਾਰਸਲ ਦੇਣ ਤੋਂ ਬਾਅਦ ਧੋਤੇ ਹੋਏ ਕੱਪੜਿਆਂ ਨੂੰ ਮੀਂਹ ’ਚ ਗਿੱਲਾ ਹੋਣ ਤੋਂ ਬਚਾਇਆ
Australia news, Sikh Postman Gurpreet Singh Goes Viral: ਆਸਟਰੇਲੀਆ ਦੇ ਕੁਈਨਜ਼ਲੈਂਡ ਦੀ ਇਕ ਮਹਿਲਾ ਨੇ ਭਾਰਤੀ ਮੂਲ ਦੇ ਡਾਕੀਏ ਦੀ ਸੀਸੀਟੀਵੀ ਫੁਟੇਜ ਸ਼ੋਸਲ ਮੀਡੀਆ ’ਤੇ ਸਾਂਝੀ ਕੀਤੀ ਹੈ। ਡਾਕੀਏ ਵੱਲੋਂ ਕੀਤੇ ਗਏ ਛੋਟੇ ਜਿਹੇ ਦਿਆਲਤਾ ਭਰੇ ਕੰਮ ਨੇ ਇੰਟਰਨੈੱਟ ’ਤੇ ਧਮਾਲ ਮਚਾ ਦਿੱਤੀ। ਇਸ ਵੀਡੀਓ ਨੂੰ ਸ਼ੋਸਲ ਮੀਡੀਆ ’ਤੇ ਲੱਖਾਂ ਵਿਊਜ਼ ਮਿਲੇ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵੱਲੋਂ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ।
ਇਹ ਘਟਨਾ ਵੇਰੀਟੀ ਵੈਂਡਲ ਦੇ ਘਰ ’ਚ ਲੱਗੇ ਸੁਰੱਖਿਆ ਕੈਮਰੇ ਵਿੱਚ ਉਸ ਸਮੇਂ ਕੈਦ ਹੋਈ ਜਦੋਂ ਇਕ ਸਿੱਖ ਡਾਕੀਆ ਪਾਰਸਲ ਦੇਣ ਤੋਂ ਬਾਅਦ ਜਾਣ ਲੱਗਿਆ ਤਾਂ ਅਚਾਨਕ ਮੀਂਹ ਪੈਣ ਲੱਗਿਆ। ਵਾਪਸ ਜਾਂਦੇ ਸਮੇਂ ਜਦੋਂ ਡਾਕੀਏ ਦਾ ਧਿਆਨ ਘਰ ਦੇ ਬਾਹਰ ਧੋ ਕੇ ਸੁੱਕਣੇ ਪਾਏ ਕੱਪੜਿਆਂ ’ਤੇ ਗਿਆ। ਤਾਂ ਉਸ ਨੇ ਜਾਣ ਦੀ ਬਜਾਏ ਦਿਆਲਤਾ ਨਾਲ ਕੱਪੜੇ ਇਕੱਠੇ ਕੀਤੇ ਅਤੇ ਅੰਦਰ ਰੱਖਦੇ ਦਿੱਤੇ ਅਤੇ ਕੱਪੜੇ ਗਿੱਲੇ ਹੋਣ ਤੋਂ ਬਚ ਗਏ।
ਵੈਂਡਲ ਨੇ ਬਾਅਦ ’ਚ ਇਸ ਵੀਡੀਓ ਨੂੰ ਔਨਲਾਈਨ ਪੋਸਟ ਕਰ ਦਿੱਤਾ ਅਤੇ ਡਾਕੀਏ ਦੀ ਪਹਿਚਾਣ ਕਰਨ ਵਿੱਚ ਮਦਦ ਕਰਨ ਲਈ ਕਿਹਾ ਤਾਂ ਜੋ ਉਹ ਉਸਦਾ ਧੰਨਵਾਦ ਕਰ ਸਕੇ। ਵੈਂਡਲ ਨੇ ਲਿਖਿਆ ਕਿ ਮੈਂ ਕਾਰ ’ਚ ਘਰ ਜਾ ਰਹੀ ਸੀ ਅਤੇ ਅਸਮਾਨ ਬੱਦਲਾਂ ਨਾਲ ਘਿਰ ਗਿਆ ਅਤੇ ਮੈਂ ਸੋਚਿਆ ਕਿ ਚਾਦਰਾਂ ਵੀ ਬਾਹਰ ਪਈਆਂ ਹਨ, ਪਰ ਜਦੋਂ ਮੈਂ ਘਰ ਪਹੁੰਚੀ ਤਾਂ ਲਾਈਨ ’ਤੇ ਕੁਝ ਵੀ ਨਹੀਂ ਸੀ। ਕਿਉਂਕਿ ਸਿੱਖ ਡਾਕੀਏ ਨੇ ਮੇਰੇ ਪਾਰਸਲ ਦੇ ਨਾਲ ਧੋਏ ਹੋਏ ਕੱਪੜੇ ਵੀ ਮੀਂਹ ਤੋਂ ਬਚਾਉਣ ਲਈ ਅੰਦਰ ਰੱਖ ਦਿੱਤੇ ਸਨ। ਜਿਸ ਤੋਂ ਬਾਅਦ ਵੈਂਡਲ ਨੇ ਉਸ ਦੀ ਬਹੁਤ ਤਾਰੀਫ਼ ਕੀਤੀ। ਵੈਂਡਲ ਨੇ ਡਾਕੀਏ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ ਅਤੇ ਉਨ੍ਹਾਂ ਆਪਣੀ ਤਸਵੀਰ ਦੇ ਨਾਲ ਕੱਪੜੇ ਇਕੱਠੇ ਕਰਨ ਵਾਲਾ ਉਹ ਵੀਡੀਓ ਕਲਿੱਪ ਦੁੁਬਾਰਾ ਪੋਸਟ ਕੀਤਾ। ਦਿਲ ਨੂੰ ਛੂਹ ਲੈਣ ਵਾਲੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਅਤੇ ਬਹੁਤ ਸਰਿਆਂ ਵੱਲੋਂ ਡਾਕੀਏ ਦੀ ਦਿਆਲਤਾ ਦੀ ਪ੍ਰਸੰਸਾ ਕੀਤੀ ਗਈ।
(For more news apart from Australia news, Sikh Postman Gurpreet Singh Goes Viral, stay tuned to Rozana Spokesman)