ਚੀਨ ਨੂੰ ਵੱਡਾ ਝਟਕਾ, ਸ਼੍ਰੀਲੰਕਾ ਦਾ ਪ੍ਰੋਜੈਕਟ ਭਾਰਤ ਨੂੰ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ ਦੇ ਪੀਐਮ ਦੇ ਭਾਰਤ ਦੌਰੇ ਤੋਂ ਪਹਿਲਾਂ ਉਥੇ ਦੀ ਸਰਕਾਰ ਨੇ ਅਪਣੀ ਵਲੋਂ ਖਾਸ ਤੋਹਫਾ ਦਿਤਾ ਹੈ।  ਸ਼੍ਰੀਲੰਕਾ ਨੇ 30 ਕਰੋਡ਼ ਡਾਲਰ (22 ਅਰਬ ਰੁਪਏ ਤੋਂ ਵੱਧ) ...

Prime Minister of Sri Lanka Ranil Wickremesinghe

ਕੋਲੰਬੋ : (ਭਾਸ਼ਾ) ਸ਼੍ਰੀਲੰਕਾ ਦੇ ਪੀਐਮ ਦੇ ਭਾਰਤ ਦੌਰੇ ਤੋਂ ਪਹਿਲਾਂ ਉਥੇ ਦੀ ਸਰਕਾਰ ਨੇ ਅਪਣੀ ਵਲੋਂ ਖਾਸ ਤੋਹਫਾ ਦਿਤਾ ਹੈ। ਸ਼੍ਰੀਲੰਕਾ ਨੇ 30 ਕਰੋਡ਼ ਡਾਲਰ (22 ਅਰਬ ਰੁਪਏ ਤੋਂ ਵੱਧ) ਦੀ ਹਾਉਸਿੰਗ ਡੀਲ ਚੀਨੀ ਕੰਪਨੀ ਨੂੰ ਦੇਣ ਦਾ ਫੈਸਲਾ ਬਦਲ ਦਿਤਾ ਹੈ। ਸ਼੍ਰੀਲੰਕਾ ਸਰਕਾਰ ਨੇ ਕਿਹਾ ਹੈ ਕਿ ਹੁਣ ਇਸ ਡੀਲ ਨੂੰ ਭਾਰਤੀ ਕੰਪਨੀ ਦੀ ਜੁਆਇੰਟ ਵੈਂਚਰ ਪੂਰਾ ਕਰੇਗੀ।  ਸ਼੍ਰੀਲੰਕਾ ਦੇ ਪੀਐਮ ਰਾਨਿਲ ਵਿਕਰਮਸਿੰਘੇ ਸ਼ਨਿਚਰਵਾਰ ਨੂੰ ਭਾਰਤ ਦੌਰੇ 'ਤੇ ਆਉਣਗੇ। ਉਨ੍ਹਾਂ ਦੀ ਮੁਲਾਕਾਤ ਪੀਐਮ ਮੋਦੀ  ਨਾਲ ਹੋਵੇਗੀ।  

ਸ਼੍ਰੀਲੰਕਾ ਅਤੇ ਭਾਰਤ ਦੇ ਅਰਸੇ ਤੋਂ ਚੰਗੇ ਸਬੰਧ ਹਨ। ਸ਼੍ਰੀਲੰਕਾ ਦੇ ਉੱਤਰ ਅਤੇ ਪੂਰਬ ਵਿਚ ਰਹਿਣ ਵਾਲੇ ਤਮਿਲਾਂ ਦੀ ਵਜ੍ਹਾ ਨਾਲ ਦੋਹਾਂ ਦੇਸ਼ਾਂ ਵਿਚ ਸਭਿਆਚਾਰਕ ਅਤੇ ਐਥਨੀਕ ਲਿੰਕ ਦਾ ਲੰਮਾ ਇਤਹਾਸ ਹੈ। ਚੀਨ ਦੀ ਸਰਕਾਰੀ ਕੰਪਨੀ ਚਾਇਨਾ ਰੇਲਵੇ ਪੇਇਚਿੰਗ ਇੰਜੀਨੀਅਰਿੰਗ ਗਰੁਪ ਨੂੰ ਲਿਮਟਿਡ ਨੇ ਅਪ੍ਰੈਲ ਵਿਚ ਸ਼੍ਰੀਲੰਕਾ ਦੇ ਜਾਫਨਾ ਵਿਚ 40000 ਘਰਾਂ ਨੂੰ ਬਣਾਉਣ ਦਾ 30 ਕਰੋਡ਼ ਡਾਲਰ ਦਾ ਠੇਕਾ ਹਾਸਲ ਕੀਤਾ ਸੀ। ਇਸ ਪ੍ਰੋਜੈਕਟ ਵਿਚ ਚੀਨ ਦੇ ਐਗਜ਼ਿਮ ਬੈਂਕ ਦੇ ਵਲੋਂ ਫੰਡਿੰਗ ਹੋ ਰਹੀ ਸੀ। ਹਾਲਾਂਕਿ ਸਥਾਨਕ ਲੋਕਾਂ ਵੱਲੋਂ ਇੱਟ ਦੇ ਘਰਾਂ ਦੀ ਮੰਗ ਹੋਣ ਨਾਲ ਪ੍ਰਾਜੈਕਟ ਫਸ ਗਿਆ।

ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਭਿਆਚਾਰਜ ਤੌਰ ਵਾਲਾ ਇੱਟ ਦਾ ਘਰ ਚਾਹੀਦਾ ਹੈ। ਚੀਨ ਦੀ ਕੰਪਨੀ ਨੇ ਕੰਕਰੀਟ ਢਾਂਚੇ ਦੇ ਹਿਸਾਬ ਨਾਲ ਘਰ ਬਣਾਉਣ ਦੀ ਤਿਆਰੀ ਕੀਤੀ ਸੀ। ਬੁੱਧਵਾਰ ਨੂੰ ਸ਼੍ਰੀਲੰਕਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕੈਬੀਨੇਟ ਨੇ 28000 ਘਰਾਂ ਨੂੰ ਬਣਾਉਣ 3580 ਕਰੋਡ਼ ਰੁਪਏ ਦਾ ਨਵਾਂ ਪ੍ਰਸਤਾਵ ਪਾਸ ਕਰ ਦਿਤਾ ਹੈ। ਇਸ ਨੂੰ ਭਾਰਤੀ ਕੰਪਨੀ ਐਨਡੀ ਐਂਟਰਪ੍ਰਾਇਜ਼ਿਜ਼ ਦੋ ਸ਼੍ਰੀਲੰਕਾਈ ਕੰਪਨੀਆਂ ਦੇ ਨਾਲ ਮਿਲ ਕੇ ਬਣਾਏਗੀ। ਉਨ੍ਹਾਂ ਨੇ ਦੱਸਿਆ ਕਿ ਕੁਲ 65000 ਘਰਾਂ ਦੀ ਜ਼ਰੂਰਤ ਹੈ, ਜਿਨ੍ਹਾਂ ਵਿਚੋਂ ਇਨ੍ਹੇ ਘਰਾਂ ਦਾ ਪ੍ਰਸਤਾਵ ਪਾਸ ਹੋ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਬਾਕੀ ਦੇ ਘਰ ਬਣਾਉਣ ਦਾ ਠੇਕਾ ਉਸ ਕੰਪਨੀ ਨੂੰ ਦਿਤਾ ਜਾਵੇਗਾ ਜੋ ਘੱਟ ਕੀਮਤ 'ਤੇ ਕੰਮ ਕਰਨ ਲਈ ਤਿਆਰ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਗੇ ਆਉਣ ਵਾਲੇ ਪ੍ਰੋਜੈਕਟਸ ਲਈ ਚੀਨ 'ਤੇ ਵੀ ਵਿਚਾਰ ਕੀਤਾ ਜਾਵੇਗਾ। ਉਥੇ ਹੀ, ਪੇਇਚਿੰਗ ਵਿਚ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਅਤੇ ਸ਼੍ਰੀਲੰਕਾ ਦੇ ਵਿਚ ਦੇ ਸਬੰਧ ਨੂੰ ਨਿਰਪੱਖ ਤੋਰ ਨਾਲ ਵੇਖਿਆ ਜਾਵੇਗਾ।