ਬਾਈਡਨ ਦਾ ਚੀਨ ਪ੍ਰਤੀ ਨਰਮ ਰੁਖ਼ ਭਾਰਤ ਲਈ ਚੰਗਾ ਨਹੀਂ : ਜੂਨੀਅਰ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਚੀਨ ਜਾਣਦਾ ਹੈ ਕਿ ਬਾਈਡਨ ਪ੍ਰਵਾਰ ਨੂੰ ਖ਼ਰੀਦਿਆ ਜਾ ਸਕਦਾ ਹੈ

image

ਨਿਊਯਾਰਕ, 19 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਨੇ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ. ਬਾਈਡਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬਾਈਡਨ ਦਾ ਚੇਨ ਪ੍ਰਤੀ ਨਰਮ ਰੁਖ਼ ਭਾਰਤ ਲਈ ਠੀਕ ਨਹੀਂ ਹੈ। ਡੋਨਾਲਡ ਟਰੰਪ ਜੂਨੀਅਰ ਅਪਣੇ 74 ਸਾਲ ਦੇ ਪਿਤਾ ਦੇ ਰਾਸ਼ਟਰਪਤੀ ਅਹੁਦੇ ਲਈ ਪ੍ਰਚਾਰ ਅਭਿਆਨ ਦੀ ਅਗਵਾਈ ਕਰ ਰਹੇ ਹਨ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਨਿਊਯਾਰਕ ਵਿਚ ਲਾਨਗ ਆਈਲੈਂਡ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਟਰੰਪ ਜੂਨੀਅਰ ਨੇ ਕਿਹਾ,''ਸਾਨੂੰ ਚੀਨੀ ਖ਼ਤਰੇ ਨੂੰ ਸਮਝਣਾ ਹੋਵੇਗਾ ਅਤੇ ਇਸ ਨੂੰ ਭਾਰਤੀ ਅਮਰੀਕੀਆਂ ਤੋਂ ਚੰਗਾ ਕੋਈ ਸ਼ਾਇਦ ਨਹੀਂ ਸਮਝ ਸਕੇਗਾ।''

image


 ਅਪਣੀ ਕਿਤਾਬ 'ਲਿਰਲ ਪ੍ਰਿਵਿਲੇਜ' ਦੀ ਸਫ਼ਲਤਾ ਦੇ ਜਸ਼ਨ ਲਈ ਕਰਵਾਏ ਸਮਾਗਮ ਵਿਚ ਉਨ੍ਹਾਂ ਨੇ ਇਹ ਗੱਲ ਕਹੀ। ਇਸ ਕਿਤਾਬ ਵਿਚ ਜੋ. ਬਾਈਡਨ ਦੇ ਪ੍ਰਵਾਰ, ਖ਼ਾਸਕਰ ਉਨ੍ਹਾਂ ਦੇ ਪੁੱਤਰ ਹੰਟਰ ਬਾਈਡਨ ਵਿਰੁਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜ਼ਿਕਰ ਹੈ। ਉਨ੍ਹਾਂ ਕਿਹਾ,''ਇਸ ਦੋੜ ਵਿਚ ਵਿਰੋਧੀਆਂ ਨੂੰ ਦੇਖੋ ਤਾਂ ਤੁਹਾਨੂੰ ਕੀ ਲਗਦਾ ਹੈ ਕਿ ਚੀਨ ਨੇ ਹੰਟਰ ਬਾਈਡਨ ਨੂੰ 1.5 ਅਰਬ ਡਾਲਰ ਇਸ ਲਈ ਦਿਤਾ ਕਿਉਂਕਿ ਉਹ ਇਕ ਵਧੀਆ ਉਦਯੋਗਪਤੀ ਹੈ, ਜਾਂ ਫਿਰ ਉਹ ਜਾਣਦੇ ਹਨ ਕਿ ਬਾਈਡਨ ਪ੍ਰਵਾਰ ਨੂੰ ਖ਼ਰੀਦਿਆ ਜਾ ਸਕਦਾ ਹੈ ਅਤੇ ਚੀਨ ਪ੍ਰਤੀ ਉਨ੍ਹਾਂ ਦਾ ਰੁਖ਼ ਨਰਮ ਹੋਵੇਗਾ।''


 ਟਰੰਪ ਜੂਨੀਅਰ ਦਾ ਇਸ਼ਾਰਾ 'ਨਿਊਯਾਰਕ ਪੋਸਟ' ਵਿਚ ਬਾਈਡਨ ਪ੍ਰਵਾਰ ਵਿਰੁਧ ਹਾਲ ਹੀ ਵਿਚ ਕੀਤੇ ਗਏ ਭ੍ਰਿਸ਼ਟਾਚਾਰ ਦੇ ਪ੍ਰਗਟਾਵੇ ਵਲ ਸੀ। ਉਨ੍ਹਾਂ ਕਿਹਾ,''ਇਸ ਲਈ ਉਹ (ਜੋ. ਬਾਈਡਨ) ਭਾਰਤ ਲਈ ਸਹੀ ਨਹੀਂ ਹੈ। ਜੋ. ਬਾਈਡਨ ਨੇ ਅਪਣੇ ਵਿਰੁਧ ਲੱਗੇ ਸਾਰੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। (ਪੀਟੀਆਈ)