ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅੱਜ ਕਰਨਗੇ ਇਜ਼ਰਾਈਲ ਦਾ ਦੌਰਾ!
ਡਾਊਨਿੰਗ ਸਟਰੀਟ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿਤਾ
Rishi Sunak
ਲੰਡਨ : ਇਜ਼ਰਾਈਲ-ਹਮਾਸ ਸੰਘਰਸ਼ ਦੌਰਾਨ ਤਣਾਅ ਵਧਦਾ ਜਾ ਰਿਹਾ ਹੈ। ਦੋਵਾਂ ਪਾਸਿਆਂ ਤੋਂ ਤਕਰੀਬਨ 5 ਹਜ਼ਾਰ ਲੋਕ ਮਾਰੇ ਜਾ ਚੁਕੇ ਹਨ। ਅਜਿਹੇ ’ਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਹਫ਼ਤੇ ਇਜ਼ਰਾਈਲ ਦੌਰੇ ’ਤੇ ਜਾਣਗੇ। ਹਾਲਾਂਕਿ ਇਸ ਸਬੰਧੀ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਡਾਊਨਿੰਗ ਸਟਰੀਟ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿਤਾ। ਨਾਲ ਹੀ ਕਿਹਾ ਕਿ ਸੁਨਕ ਦੀ ਫੇਰੀ ਦੀ ਪੁਸ਼ਟੀ ਆਮ ਢੰਗ ਨਾਲ ਕੀਤੀ ਜਾਵੇਗੀ। ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਜੇਮਸ ਕਲੀਵਰਲੇ ਇਜ਼ਰਾਈਲ ਦੇ ਦੌਰੇ ’ਤੇ ਸਨ। ਉਸ ਨੇ ਹਮਾਸ ਦੇ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਯਾਤਰਾ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅੱਜ ਇਜ਼ਰਾਈਲ ਦੇ ਦੌਰੇ ’ਤੇ ਹਨ।