Pakistan ਅਤੇ ਅਫ਼ਾਨਿਸਤਾਨ ਜੰਗਬੰਦੀ ਲਈ ਹੋਏ ਸਹਿਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋਹਾ ਬੈਠਕ ਤੋਂ ਬਾਅਦ ਕਤਰ ਨੇ ਕੀਤਾ ਐਲਾਨ

Pakistan and Afghanistan agree to ceasefire

ਦੋਹਾ : ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਵਿਚਕਾਰ ਦੋਹਾ ’ਚ ਹੋਈ ਮੀਟਿੰਗ ਦੌਰਾਨ ਤਣਾਅ ਘੱਟ ਕਰਨ ’ਤੇ ਸਹਿਮਤੀ ਬਣਦੀ ਹੋਈ ਨਜ਼ਰ ਆਈ। ਕਤਰ ਅਤੇ ਤੁਰਕੀ ਦੀ ਵਿਚੋਲਗੀ ’ਚ ਹੋਈ ਮੀਟਿੰਗ ’ਚ ਦੋਵੇਂ ਧਿਰਾਂ ਨੇ ਤੁਰੰਤ ਜੰਗਬੰਦੀ ’ਤੇ ਸਹਿਮਤੀ ਪ੍ਰਗਟਾਈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਐਤਵਰ ਨੂੰ ‘ਐਕਸ’ ਅਕਾਊਂਟ ’ਤੇ ਪੋਸਟ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਇਹ ਜੰਗਬੰਦੀ ਕਿੰਨੀ ਕਾਮਯਾਬ ਹੋਵੇਗੀ ਇਹ ਕਹਿਣਾ ਮੁਸ਼ਕਿਲ ਹੈ ਕਿਉਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਜੰਗਬੰਦੀ ਦੇ ਬਾਵਜੂਦ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਤਿਕਾ ’ਚ ਹਵਾਈ ਹਮਲਾ ਕੀਤਾ ਸੀ। ਅਫਗਾਨ ਤਾਲਿਬਾਨ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ ਸੀ।

‘ਐਕਸ’ ’ਤੇ ਪਾਈ ਪੋਸਟ ’ਚ ਕਤਰ ਦੇ ਵਿਦੇਸ਼ ਮੰਤਰਾਲੇ ਨੇ ਦੋਹਾ ’ਚ ਹੋਈ ਮੀਟਿੰਗ ਦਾ ਬਿਆਨ ਸਾਂਝਾ ਕਰਦੇ ਹੋਏ ਲਿਖਿਆ ਇਸਲਾਮਿਕ ਗਣਰਾਜ ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਦੋਹਾ ’ਚ ਕਤਰ ਰਾਜ ਅਤੇ ਤੁਰਕੀ ਗਣਰਾਜ ਦੀ ਵਿਚੋਲਗੀ ’ਚ ਵਾਰਤਾ ਦਾ ਇਕ ਦੌਰ ਆਯੋਜਿਤ ਕੀਤਾ ਗਿਆ। ਮੀਟਿੰਗ ਦੌਰਾਨ ਦੋਵੇਂ ਪੱਖ ਤੁਰੰਤ ਜੰਗਬੰਦੀ ਅਤੇ ਦੋਵੇਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਸਥਿਰਤਾਾ ਨੂੰ ਮਜ਼ਬੂਤ ਕਰਨ ਦੇ ਲਈ ਤੰਤਰ ਦੀ ਸਥਾਪਨਾ ’ਤੇ ਸਹਿਮਤੀ ਹੋਈ।