ਤਾਇਵਾਨ ਨੇ ਆਪਣੇ ਖੇਤਰ ਦੇ ਆਸਪਾਸ ਚੀਨੀ ਫੌਜ ਦੇ ਜਹਾਜ਼ਾਂ ਨੂੰ ਦੇਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਇਵਾਨ ਅਤੇ ਚੀਨ ਦਰਮਿਆਨ ਵਧ ਰਿਹਾ ਹੈ ਤਣਾਅ

Taiwan spots Chinese military aircraft near its territory

ਤਾਇਪੇ :  ਚੀਨ ਅਤੇ ਤਾਇਵਾਨ ਦਰਮਿਆਨ ਇਕ ਵਾਰ ਫਿਰ ਤੋਂ ਗਹਿਮਾ-ਗਹਿਮੀ ਵਧ ਗਈ ਹੈ। ਤਾਇਵਾਨ ਦੇ ਸਮੁੰਦਰ ਤੋਂ ਲੈ ਕੇ ਅਸਮਾਨ ਤੱਕ ’ਚ ਚੀਨੀ ਲੜਾਕੂ ਜਹਾਜ਼ ਦੇਖੇ ਗਏ। ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਸਵੇਰੇ 6 ਵਜੇ ਆਪਣੇ ਜਲ ਖੇਤਰ ਦੇ ਆਸਪਾਸ ਚੀਨੀ ਫ਼ੌਜ ਦੇ ਜਹਾਜ਼ਾਂ ਦੀ ਉਡਾਣਾਂ ਦਾ ਪਤਾ ਲੱਗਿਆ ਹੈ। ‘ਐਕਸ’ ’ਤੇ ਇਕ ਪੋਸਟ ’ਚ ਐਮ.ਐਨ.ਡੀ. ਨੇ  ਕਿਹਾ ਕਿ ਅੱਜ ਸਵੇਰੇ 6 ਤੱਕ ਤਾਈਵਾਨ ਦੇ ਆਸਪਾਸ ਪੀ.ਐਲ.ਏ. ਜਹਾਜ਼ਾਂ ਦੀਆਂ 2 ਉਡਾਣਾਂ ਅਤੇ 6 ਪੀ.ਐਲ.ਏ.ਐਨ. ਜਹਾਜ਼ਾਂ ਦਾ ਪਤਾ ਲੱਗਿਆ ਹੈ।

ਸ਼ਨੀਵਾਰ ਨੂੰ ਤਾਈਵਾਨ ਦੇ ਐਮ.ਐਨ.ਡੀ. ਨੇ ਕਿਹਾ ਕਿ ਉਸ ਨੇ ਆਪਣੇ ਜਲ ਖੇਤਰ ਦੇ ਆਸਪਾਸ ਚੀਨੀ ਫ਼ੌਜ ਦੇ 8 ਜਹਾਜ਼ਾਂ ਦੀਆਂ 27 ਉਡਾਣਾਂ ਦੇਖੀਆਂ। ਐਮ.ਐਨ.ਡੀ. ਅਨੁਸਾਰ 27 ਉਡਾਣਾਂ ’ਚੋਂ 19 ਨੇ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਤਾਇਵਾਨ ਦੇ ਉਤਰੀ, ਮੱਧ ਅਤੇ ਦੱਖਣੀ-ਪੱਛਮੀ ਹਵਾ ਰੱਖਿਆ ਪਹਿਚਾਣ ਖੇਤਰ ’ਚ ਪ੍ਰਵੇਸ਼ ਕੀਤਾ। ਇਹ ਤਾਜ਼ਾ ਘੁਸਪੈਠ ਤਾਇਵਾਨ ਦੇ ਖਿਲਾਫ਼ ਚੀਨ ਦੇ ਜਾਰੀ ਫੌਜੀ ਦਬਾਅ ਮੁਹਿੰਮ ਦੀ ਇਕ ਹੋਰ ਕੜੀ ਹੈ। ਜਿਸ ਨੂੰ ਬੀਜਿੰਗ ਆਪਣੇ ਖੇਤਰ ਦਾ ਹਿੱਸਾ ਦੱਸਦਾ ਹੈ। ਲਗਾਤਾਰ ਹੋ ਰਹੀ ਘੁਸਪੈਠ ਅਤੇ ਸਮੁੰਦਰੀ ਅਭਿਆਨ ਤਾਇਵਾਨ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਨੂੰ ਦਰਸਾਉਂਦਾ ਹੈ, ਜੋ ਲੰਬੇ ਸਮੇਂ ਤੋਂ ਭੂ-ਰਾਜਨੀਤਿਕ ਤਣਾਅ ਤੋਂ ਭਰਿਆ ਹੋਇਆ ਰਿਸ਼ਤਾ ਹੈ।