ਅਮਰੀਕਾ ਨੇ ਹਮਾਸ ਨੂੰ ਦਿੱਤੀ ਸਖਤ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ‘ਜੇ ਫਲਸਤੀਨ ’ਚ ਨਾਗਰਿਕਾਂ ’ਤੇ ਹਮਲਾ ਕੀਤਾ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ’

US issues stern warning to Hamas

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਨੂੰ ਰਿਪੋਰਟ ਪ੍ਰਾਪਤ ਹੋਈ ਹੈ ਕਿ ਹਮਾਸ ਗਾਜ਼ਾ ’ਚ ਫਲਸਤੀਨੀ ਨਾਗਰਿਕਾਂ ’ਤੇ ਹਮਲਾ ਕਰਕੇ ਜੰਗਬੰਦੀ ਦੀ ਉਲੰਘਣਾ ਕਰ ਸਕਦਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜੇਕਰ ਇਹ ਹਮਲਾਾ ਹੁੰਦਾ ਹੈ ਤਾਂ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਜ਼ਰਾਈਲ ਅਤੇ ਹਮਾਸ ਦਰਮਿਆਨ ਦੋ ਸਾਲ ਤੋਂ ਚੱਲ ਰਹੀ ਜੰਗ ਨੂੰ ਸਮਾਪਤ ਕਰਨ ਦੇ ਲਈ ਕੀਤੇ ਗਏ ਸਮਝੌਤੇ ਦੀ ਗੰਭੀਰ ਉਲੰਘਣਾ ਹੋਵੇਗੀ। ਜਦਕਿ ਸੰਭਾਵਿਤ ਹਮਲੇ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।

ਵਿਦੇਸ਼ ਵਿਭਾਗਨੇ ਕਿਹਾ ਕਿ ਜੇਕਰ ਹਮਾਸ ਇਸ ਹਮਲੇ ਨੂੰ ਅੱਗੇ ਵਧਾਉਂਦਾ ਹੈ ਤਾਂ ਗਾਜ਼ਾ ਦੇ ਲੋਕਾਂ ਦੀ ਸੁਰੱਖਿਆ ਅਤੇ ਜੰਗਬੰਦੀ ਦੀ ਅਖੰਡਤਾ ਨੂੰ ਬਣਾਈ ਰੱਖਣ ਦੇ ਲਈ ਕਦਮ ਉਠਾਏ ਜਾਣਗੇ। ਟਰੰਪ ਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਚਿਤਾਵਨੀ ਦਿੱਤੀ ਸੀ ਕਿ ਜਕਰ ਹਮਾਸ਼ ਗਾਜ਼ਾ ’ਚ ਲੋਕਾਂ ਨੂੰ ਮਾਰਨਾ ਜਾਰੀ ਰੱਖਦਾ ਹੈ, ਜੋ ਕਿ ਸਮਝੌਤੇ ਦਾ ਹਿੱਸਾ ਨਹੀਂ ਸੀ, ਤਾਂ ਸਾਡੇ ਕੋਲ ਉਨ੍ਹਾਂ ਨੂੰ ਮਾਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਬਾਅਦ ’ਚ ਸਪੱਸ਼ਟ ਕੀਤਾ ਕਿ ਹਮਾਸ ਦੇ ਖਿਲਾਫ਼ ਧਮਕੀ ਦੇਣ ਤੋਂ ਬਾਅਦ ਉਹ ਗਾਜ਼ਾ ’ਚ ਅਮਰੀਕੀ ਫ਼ੌਜੀ ਨਹੀਂ ਭੇਜਣਗੇ।

ਜ਼ਿਕਰਯੋਗ ਹੈ ਕਿ ਜੰਗਬੰਦੀ ਸਮਝੌਤੇ ਤਹਿਤ ਇਜ਼ਾਰਾਈਲ ਵੱਲੋਂ ਗਾਜ਼ਾ ਦੇ ਕੁੱਝ ਹਿੱਸਿਆਂ ਤੋਂ ਫ਼ੌਜਾਂ ਦੀ ਤੁਰੰਤ ਵਾਪਸੀ ਸ਼ੁਰੂ ਹੋਣ ਦੇ ਨਾਲ ਹੀ ਹਮਾਸ ਬੇਰਹਿਮੀ ਉਤੇ ਉਤਰ ਆਇਆ ਸੀ। ਇਜ਼ਰਾਈਲੀ ਫ਼ੌਜਾਂ ਦੇ ਪਿੱਛੇ ਹਟਣ ਨਾਲ  ਉਹ ਇਲਾਕੇ ਅਚਾਨਕ ਅਜ਼ਾਦ ਹੋ ਗਏ ਜਿੱਥੇ ਤਕਰੀਬਨ ਬਰਬਾਦੀ ਅਤੇ ਅਰਾਜਕਤਾ ਮੌਜੂਦਸੀ। ਇਥੋਂ ਇਜ਼ਰਾਇਲੀ ਫ਼ੌਜਾਂ ਦੇ ਹਟਦੇ  ਹੀ ਹਮਾਸ ਦੀ ਮੌਜੂਦਗੀ ਦਿਖਣ ਲੱਗੀ। ਕੁੱਠ ਹੀ ਦਿਨਾਂ ’ਚ ਹਮਾਸ ਦੇ ਲੜਾਕੇ ਪੂਰੀ ਤਾਕਤ ਦੇ ਨਾਲ ਸੜਕਾਂ ’ਤੇ ਫਿਰ ਤੋਂ ਉਤਰ ਆਏ। ਹਰੇ ਹਮਾਸ ਦੇ ਹੇਡਬੈਂਡ ਪਹਿਨੀ ਨਕਾਬਪੋਸ਼ ਬੰਦੂਕਧਾਰੀਆਂ ਨੇ ਗਾਜ਼ਾ ਸ਼ਹਿਰ ’ਚ ਅੱਠ ਲੋਕਾਂ ਨੂੰ ਹਿਰਾਸਤ ’ਚ ਲਿਆ ਅਤੇ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।